ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਸਿੱਖਿਆ ਸੰਸਥਾ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਦੀਆਂ ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜੋਨਲ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਖੇਡ ਵਿਭਾਗ ਦੇ ਜੋਨਲ ਖੇਡ ਮੁਕਾਬਲਿਆਂ ਵਿੱਚ ਹਰੀ ਨੌ ਜੋਨ ਦੇ ਖੇਡ ਮੁਕਾਬਲੇ ਜਿਲਾ ਸਿੱਖਿਆ ਅਫਸਰ (ਸ ਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਜਿਲਾ ਸਿੱਖਿਆ ਅਫਸਰ (ਖੇਡਾਂ) ਕੇਵਲ ਕੌਰ ਦੀ ਅਗਵਾਈ ਹੇਠ 27 ਅਤੇ 28 ਅਗਸਤ ਨੂੰ ਵੈਸਟ ਪੁਆਇੰਟ ਸਕੂਲ ਸੰਧਵਾਂ ਵਿਖੇ ਕਰਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਉਮਰ ਗੁੱਟ ਅੰਡਰ ਚੌਦਾਂ ਲੜਕੀਆਂ ਦੀ ਵਾਲੀਬਾਲ ਟੀਮ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜੋਨ ’ਚੌਂ ਪਹਿਲਾਂ ਸਥਾਨ ਸਕੇਟਿੰਗ ਉਮਰ ਗੁੱਟ ਅੰਡਰ ਗਿਆਰਾਂ, 14 ਅਤੇ 17 ਵਿੱਚ ਪਹਿਲਾ ਸਥਾਨ, ਕਿੱਕ ਬਾਕਸਿੰਗ ਅੰਡਰ ਚੌਦਾਂ ਤੇ ਸਤਾਰਾਂ ਪਹਿਲਾ ਸਥਾਨ, ਕਰਾਟੇ ਉਮਰ ਗੁੱਟ ਚੌਦਾਂ, ਸਤਾਰਾਂ ਅਤੇ ਉੱਨੀ ਵਿੱਚ ਪਹਿਲਾ ਸਥਾਨ ਸਾਈਕਲਿੰਗ ਉਮਰ ਗੁੱਟ ਚੌਦਾਂ ਅਤੇ ਸਤਾਰਾਂ ਵਿੱਚ ਪਹਿਲਾ ਸਥਾਨ ਅਤੇ ਵੇਟ ਲਿਫਟਿੰਗ ਅੰਡਰ ਸਤਾਰਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਸੰਸਥਾ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਪਰਤਣ ’ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਮਨਪ੍ਰੀਤ ਸਿੰਘ ਬਰਾੜ ਅਤੇ ਗਗਨਦੀਪ ਸਿੰਘ ਸੰਧੂ ਵੱਲੋਂ ਇਸ ਪ੍ਰਾਪਤੀ ਲਈ ਡੀਪੀਈ ਅੰਗਰੇਜ ਸਿੰਘ, ਕੋਚ ਰਾਕੇਸ਼, ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਹੋਣ ਵਾਲੇ ਜਿਲਾ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸੰਸਥਾ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।