ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ 68ਵੇਂ ਜਿਲਾ ਸਕੂਲ ਟੂਰਨਾਂਮੈਂਟ ਜੋ ਕਿ ਜਿਲਾ ਸਿੱਖਿਆ ਅਫਸਰ (ਸ ਸ) ਸ਼ੀਮਤੀ ਨੀਲਮ ਰਾਣੀ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਜਿਲਾ ਸਿੱਖਿਆ ਅਫਸਰ (ਖੇਡਾਂ) ਕੇਵਲ ਕੌਰ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਮਿਤੀ 03-09-2024 ਨੂੰ ਸ਼ੁਰੂ ਹੋਇਆ। ਜਿਸ ਵਿੱਚ ਕੋਟਕਪੂਰਾ-ਸ਼੍ਰੀ ਮੁਕਤਸਰ ਸਾਹਿਬ ਸੜਕ ਤੇ ਸਥਿੱਤ ਪ੍ਰਸਿੱਧ ਸਿੱਖਿਆ ਸੰਸਥਾ ਡੌਲਫਿਨ ਪਬਲਿਕ ਸਕੂਲ, ਵਾੜਾ ਦਰਾਕਾ ਦੀਆਂ ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿਲੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਉਮਰ ਗੁੱਟ ਅੰਡਰ ਚੌਦਾਂ ਕਿੱਕ ਬਾਕਸਿੰਗ ਵਿੱਚ ਗੁਰਨੂਰ ਕੌਰ 28 ਕਿੱਲੋ ਪਹਿਲਾ ਸਥਾਨ, ਖੁਸ਼ਵੀਰ ਕੌਰ 37 ਕਿੱਲੋ ਅਤੇ ਅੰਸ਼ਦੀਪ ਕੌਰ 42 ਕਿੱਲੋ ਤੀਜਾ ਸਥਾਨ ਹਾਸਲ ਕੀਤਾ। ਕਿੱਕ ਬਾਕਸਿੰਗ ਅੰਡਰ-17 ਉਮਰ ਗੁੱਟ ਵਿੱਚ ਜੈਸਮੀਨ ਕੌਰ 45 ਕਿੱਲੋ ਪਹਿਲਾ ਸਥਾਨ, ਗੁਰਵੀਰ ਕੌਰ 55 ਕਿੱਲੋ ਅਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਕਰਾਟੇ ਅੰਡਰ ਸਤਾਰਾਂ ਨਵਜੋਤ ਕੌਰ 60 ਕਿੱਲੋ ਪਹਿਲਾ ਸਥਾਨ ਅਤੇ ਅਨੂਰੀਤ ਕੌਰ 40 ਕਿੱਲੋ, ਤਨਵੀਰ ਕੌਰ 48 ਕਿੱਲੋ ਸੋਨਾ ਅਰੋੜਾ 52 ੱਿਕੱਲੋ, ਅਲੀਸ਼ਾ 68 ਕਿੱਲੋ ਨੇ ਤੀਜਾ ਸਥਾਨ ਅਤੇ ਕਰਾਟੇ ਉਮਰ ਗੁੱਟ ਅੰਡਰ ਚੌਦਾਂ 42 ਕਿੱਲੋ ਵਿੱਚ ਸ਼ਗਨਪ੍ਰੀਤ ਕੌਰ ਪਹਿਲਾ ਸਥਾਨ , ਰਾਜਵੀਰ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ 50 ਕਿੱਲੋ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸਾਈਕਲਿੰਗ ਉਮਰ ਗੁੱਟ-14 ਵਿੱਚ ਗੁਰਮਨਪ੍ਰੀਤ ਕੌਰ ਦੂਜਾ ਸਥਾਨ, ਸਹਿਜਪ੍ਰੀਤ ਕੌਰ ਅਤੇ ਜਸਮੀਨ ਨੇ ਤੀਜਾ ਸਥਾਨ ਸਾਈਕਲਿੰਗ ਉਮਰ ਗੁੱਟ ਸਤਾਰਾਂ ਵਿੱਚ ਐਸ਼ਮੀਤ ਕੌਰ ਅਤੇ ਏਕਮਦੀਪ ਕੌਰ ਨੇ ਤੀਜਾ ਸਥਾਨ। ਬੀਚ ਵਾਲੀਬਾਲ ਅੰਡਰ ਚੌਦਾਂ ਦੂਜਾ ਸਥਾਨ ਅਤੇ ਬੀਚ ਵਾਲੀਬਾਲ ਅੰਡਰ ਸਤਾਰਾਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਆਪਣੀ ਸੰਸਥਾ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਪਰਤਣ ’ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਮਨਪ੍ਰੀਤ ਸਿੰਘ ਬਰਾੜ ਅਤੇ ਗਗਨਦੀਪ ਸਿੰਘ ਸੰਧੂ ਵੱਲੋਂ ਇਸ ਪ੍ਰਾਪਤੀ ਲਈ ਡੀਪੀਈ ਅੰਗਰੇਜ ਸਿੰਘ, ਕੋਚ ਰਾਕੇਸ਼, ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਹੋਣ ਵਾਲੇ ਸਟੇਟ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜਰ ਸੀ।