ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਚੰਦੋਆ ਪਿਆ ਚਮਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਹੈ।
ਗੁਰੂ ਗ੍ਰੰਥ ਸਾਹਿਬ ਦਾ ਇਥੇ ਪ੍ਰਕਾਸ਼ ਹੋਣਾ ਹੈ। ਸਭ ਤੋਂ ਪਹਿਲਾਂ ਵਿਰੋਧ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਬਾਬੇ ਪ੍ਰਿਥੀਏ ਵਲੋਂ ਕੀਤਾ ਗਿਆ। ਉਸ ਨੇ ਜਾ ਕੇ ਕਿਹਾ ਕਿ ਇਸ ਤਖਤ ਦਾ ਮਾਲਕ ਤਾਂ ਮੈਂ ਬਣਨਾ ਹੈ। ਏਕ ਉਮਰ ਦੇ ਹਿਸਾਬ ਨਾਲ ਮੈਂ ਵੱਡਾ ਹਾਂ। ਮੇਰੇ ਤੋਂ ਛੋਟੇ ਨੂੰ ਗੱਦੀ ਕਿਉ?
ਸੁਲਹੀ ਖਾਂ ਨੂੰ ਰੁਪੈ ਦਿੱਤੇ ਗਏ। ਸੁਲਹੀ ਖਾਂ ਚੜ੍ਹ ਕੇ ਆਇਆ। ਗੁਰੂ ਗ੍ਰੰਥ ਸਾਹਿਬ ਨੇ ਇਸ ਦੀ ਸਾਨੂੰ ਗਵਾਹੀ ਵੀ ਦਿੱਤੀ ਹੈ। ਜਿਸ ਦਿਨ ਸੁਲਹੀ ਖਾਂ ਚੜ੍ਹ ਕੇ ਆਇਆ ਹੈ। ਜਦੋਂ ਸੁਲਹੀ ਨੇ ਕਿਹਾ ਕਿ ਪ੍ਰਿਥੀਏ ਕੱਲ ਤੱਕ ਗੁਰੂ ਅਰਜਨ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ ਪਰ ਕੀ ਪਤਾ ਸੀ ਸੱਜਣਾ ਕਿ ਅੱਜ ਤੂੰ ਪਹਿਲੀ ਵਾਰ ਚੜ੍ਹ ਕੇ ਆਇਆ ਹੈ ਤੇ ਸੱਚ ਜਾਣੀ ਤੇਰੇ ਤੇ ਬਾਅਦ ਤੇਰੇ ਕੲ,ਈ ਭਰਾਵਾਂ ਨੇ ਚੜ੍ਹ ਕੇ ਆਉਣਾ ਹੈ। ਤੂੰ ਕੀ ਮਿਟਾਉਣਾ ਹੈ। ਉਥੋਂ ਤੱਕ ਜਾਣ ਤੱਕ ਤੂੰ ਆਪ ਹੀ ਮਿੱਟ ਜਾਣਾ ਹੈ। ਇੱਟਾਂ ਦੇ ਆਵੇ ਵਿਚ ਘੋੜੇ ਸਮੇਤ ਡਿੱਗਿਆ। ਉਸ ਦੇ ਡਿੱਗਣ ਦੀ ਦੇਰ ਸੀ ਉਹ ਜੀਊਂਦਾ ਹੀ ਸੜ ਕੇ ਸੁਆਹ ਹੋ ਗਿਆ।
ਗੁਰੂ ਅਰਜਨ ਦੇਵ ਜੀ ਨੇ ਉਥੇ ਸ਼ਬਦ ਕਿਹਾ
ਸੁਲਹੀ ਤੇ ਨਾਰਾਇਣ ਰਾਖੁ।।
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ
ਨਾਪਾਕੁ।।
ਗੁਰੂ ਅਰਜਨ ਸਾਹਿਬ ਦੇ ਵੇਲੇ
ਸੁਲਹੀ ਖਾਂ ਚੜ੍ਹ ਕੇ ਆਇਆ। ਉਸ ਦੀ ਮੌਤ ਹੋ ਗਈ। ਉਸ ਤੋਂ
ਅੱਗੇ ਸੁਲਭੀ ਖਾਂ ਚੜ੍ਹ ਕੇ ਆਇਆ
ਜਦੋਂ ਸੁਲਭੀ ਖਾਂ ਚੜ੍ਹ ਕੇ ਆਇਆ ਤਾਂ ਇਸ ਦਾ ਪੈਸੇ ਪਿੱਛੇ ਨੌਕਰ ਨਾਲ ਝਗੜਾ ਹੋਇਆ ਤੇ ਸੁਲਭੀ ਨੂੰ ਵੀ ਰਾਹ ਵਿੱਚ ਕਤਲ ਕਰ ਦਿੱਤਾ ਗਿਆ।
ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਆਪ ਤੱਤੀ ਤਵੀ ਤੇ ਬੈਠੇ। ਇਸ ਦਾ ਕਾਰਨ ਹਰਿਮੰਦਰ ਸਾਹਿਬ ਸਾਡਾ ਕੇਦਰ ਸੀ। ਗੁਰੂ ਗ੍ਰੰਥ ਸਾਹਿਬ ਸਾਡਾ ਸਿਧਾਂਤ ਸੀ। ਕਿਰਤ ਕਰਨਾ, ਨਾਮ ਜੱਪਣਾ,ਵੰਡ ਛਕਣਾ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਗੱਲਾਂ ਉਹਨਾਂ ਨੂੰ ਨਾ ਭਾਈਆਂ। ਧੰਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਉੱਤੇ ਬੈਠੇ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18