ਮਨਜੀਤ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ੋਕ ਸਭਾ 9 ਜੂਨ ਨੂੰ
ਸੰਗਰੂਰ , 6 ਜੂਨ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਹਮਸਫ਼ਰ ਸਰਦਾਰਨੀ ਮਨਜੀਤ ਕੌਰ ਦੇ ਬੇਵਕਤ ਅਚਾਨਕ ਸਦੀਵੀ ਵਿਛੋੜੇ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਕ੍ਰਿਸ਼ਨ ਸਿੰਘ, ਸੀਤਾ ਰਾਮ ਬਾਲਦ ਕਲਾਂ ਨੇ ਪਰਿਵਾਰ ਦੇ ਦੁਖ ਵਿੱਚ ਸ਼ਾਮਲ ਹੁੰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਦਿਲੀ ਸੰਵੇਦਨਾ ਪ੍ਰਗਟ ਕੀਤੀ। ਮਨਜੀਤ ਕੌਰ ਸੇਵਾ ਨਿਵਿਰਤ ਅਧਿਆਪਕਾ ਬਹੁਤ ਹੀ ਜ਼ਿਮੇਵਾਰ ਤੇ ਸੁਹਿਰਦ ਸੁਭਾਅ ਦੇ ਸਨ। ਤਰਕਸ਼ੀਲ ਆਗੂਆਂ ਉਸ ਦੇ ਸੁਭਾਅ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਸਤਿਕਾਰ ਨਾਲ ਨਮਨ ਤੇ ਸਲਾਮ ਕਰਦਿਆਂ ਸ਼ਰਧਾਂਜਲੀ ਅਰਪਣ ਕੀਤੀ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ੋਕ ਸਭਾ 9 ਜੂਨ ਨੂੰ 12 ਤੋਂ 1 ਵਜੇ ਜੋਤੀ ਸਰੂਪ ਗੁਰੂਘਰ ਨਾਭਾ ਗੇਟ ਸੰਗਰੂਰ ਵਿਖੇ ਹੈ।