“ਚਾਰ ਦੀਵਾਰੀ ‘ਚ ਘੁੱਟਕੇ ,
ਮਰ ਜਾਂਦੇ ਨੇ ਕਈ ਲੋਕ
ਯਕੀਨ ਜਦ ਟੁੱਟ ਜਾਵੇ ,
ਤਾਂ ਮਰ ਜਾਂਦੇ ਨੇ ਕਈ ਲੋਕ
ਲਾ-ਇਲਾਜ਼ ਬੀਮਾਰੀ ਨਾਲ਼ ,
ਮਰ ਜਾਂਦੇ ਨੇ ਕਈ ਲੋਕ
ਰੂਹ ਨੂੰ ਰੂਹ ਨਾ ਮਿਲ਼ੇ ,
ਤਾਂ ਮਰ ਜਾਂਦੇ ਨੇ ਕਈ ਲੋਕ
ਜਦ ਇਨਸਾਫ਼ ਨਾ ਮਿਲੇ ,
ਤਾਂ ਮਰ ਜਾਂਦੇ ਨੇ ਕਈ ਲੋਕ
ਅੱਤ ਦੀ ਹੋਵੇ ਗ਼ਰੀਬੀ ,
ਤਾਂ ਮਰ ਜਾਂਦੇ ਨੇ ਕਈ ਲੋਕ
ਫ਼ਸਲਾਂ ਤੇ ਕਹਿਰ ਢਹੇ ,
ਤਾਂ ਮਰ ਜਾਂਦੇ ਨੇ ਕਈ ਲੋਕ
ਹੋਣ ਨੂੰ ਤਾਂ ਹੋਣਾ ਕਹਿੰਦੇ ,
ਆਖ਼ਿਰ ਸਭ ਕਿਸਮਤ ਦਾ
“ਗੁਰੀ” ਮਿਹਨਤ ਨਾਲ਼ ਵੀ ,
ਜੇਕਰ ਮੰਜ਼ਿਲ ਨਾ ਮਿਲ਼ੇ
ਮਰ ਜਾਂਦੇ ਨੇ ਕਈ ਲੋਕ ,
ਤਾਂ ਮਰ ਜਾਂਦੇ ਨੇ ਕਈ ਲੋਕ”
ਗੁਰੀ ਚੰਦੜ
ਪ੍ਰੀਤ ਨਗਰ , ਸੰਗਰੂਰ
90418-91319
Leave a Comment
Your email address will not be published. Required fields are marked with *