ਤੇਰੀ ਯਾਦ ਆਈ
ਮੇਰੀ ਕਲਮ ਉਠੀ
ਕਾਗਜ਼ ਦੀ ਹਿਕ ਉਤੇ ਨਚਣ
ਲਗ ਪਈ।
ਤੇਰੀਆਂ ਗੱਲਾਂ ਕਰਦੀ।
ਚਾਰੇ ਪਾਸੇ ਮਹਿਕਾਂ ਖਿਲਾਰਦੀ।
ਤੂੰ ਜਦੋਂ ਹਸਦਾ
ਚਾਰ ਚੁਫੇਰੇ ਖਿੱਲ ਉਠਦਾ
ਦੇਖ ਦੁਨੀਆਂ ਵੀ ਖਿਲ ਖਿਲਾ ਉਠਦੀ।
ਬਾਗ਼ਾਂ ਦੇ ਨਾਜਾਰਿਆਂ ਵਿਚ
ਤੇਰੀ ਖੂਸਬੂ ਆਉਂਦੀ।
ਹਰ ਫੁੱਲ ਤੇਰੀ ਛੂਹ ਨੂੰ
ਤਰਸਦਾ
ਤੂੰ ਤਾਂ ਇਕ ਦਰਿਆ ਹਾਂ
ਤੂੰ ਆਪਣੇ ਰਾਸਤੇ ਖ਼ੁਦ ਬਣਾਦਾ ਹੈ।
ਤੂੰ ਇਕ ਗੁਣਾਂ ਦਾ ਖਜ਼ਾਨਾ ਹੈ
ਹਰ ਕਿਸੇ ਨੂੰ ਤੇਰੀ ਚਾਹ ਹੈ
ਤੂੰ ਹਰ ਦਿਲ ਦੀ ਧੜਕਣ ਹੈ।
ਤੂੰ ਇਕ ਨਗੀਨਾ ਹੈ।
ਜੋ ਬਹੁਤ ਚਮਕੀਲਾ ਹੈ।
ਦੁਨੀਆਂ ਤੇ ਦੂਰੋ ਉਸ ਦੀ ਚਮਕ ਆਉਂਦੀ ਹੈ।
ਤੂੰ ਮੇਰੀ ਜਿੰਦੜੀ ਹੈ।

ਸੁਰਜੀਤ ਸਾੰਰਗ