ਜਿਵੇਂ ਜਿਵੇਂ ਤੇਰੇ ਵੱਲ ਨੂੰ,
ਕਦਮ ਮੇਰੇ ਵੱਧ ਰਹੇ ਨੇ।
ਉਵੇਂ ਉਵੇਂ ਮੇਰੇ ਵੱਲ ਨੂੰ,
ਸੁੱਖ ਸੁਨੇਹੇ ਵੱਧ ਰਹੇ ਨੇ।।
ਜਿਵੇਂ ਜਿਵੇਂ ਤੇਰੇ ਮੁੱਖੜੇ ਨੂੰ,
ਨੈਣ ਮੇਰੇ ਤੱਕ ਰਹੇ ਨੇ।
ਉਵੇਂ ਉਵੇਂ ਦਿਲ ਮੇਰੇ ਨੂੰ,
ਸਕੂਨ ਦੇ ਪਲ ਮਿਲ ਰਹੇ ਨੇ।।
ਜਿਵੇਂ ਜਿਵੇਂ ਤੇਰੇ ਸਾਹਾਂ ਵਿੱਚ,
ਸਾਹ ਮੇਰੇ ਵੱਸ ਰਹੇ ਨੇ।
ਉਵੇਂ ਉਵੇਂ ਰੂਹ ਮੇਰੀ ਵਿੱਚ,
ਇਸ਼ਕੇ ਦੇ ਫੁੱਲ ਖਿੜ੍ਹ ਰਹੇ ਨੇ।।
ਜਿਵੇਂ ਜਿਵੇਂ ਤੇਰੇ ਹਾਸਿਆਂ ਵਿੱਚ,
ਹਾਸੇ ਮੇਰੇ ਹੱਸ ਰਹੇ ਨੇ।
ਉਵੇਂ ਉਵੇਂ ਘਰ ਮੇਰੇ ਵਿੱਚ,
ਖੁਸ਼ੀਆਂ ਖੇੜ੍ਹੇ ਵੱਸ ਰਹੇ ਨੇ।।
ਜਿਵੇਂ ਜਿਵੇਂ ਤੇਰੇ ਕਹੇ ਹਰਫ਼ਾਂ ਨੂੰ,
ਬੋਲ ਮੇਰੇ ਰੂਹ ਚ ਵਸਾ ਰਹੇ ਨੇ।
ਉਵੇਂ ਉਵੇਂ ਸੂਦ ਵਿਰਕ ਨੂੰ,
ਸੱਚੇ ਹਰਫ਼ ਮੇਰੇ ਮਿਲ ਰਹੇ ਨੇ।।

ਲੇਖਕ- ਮਹਿੰਦਰ ਸੂਦ ਵਿਰਕ
ਜਲੰਧਰ
ਮੋਬ:- 98766-66381