ਰੋਪੜ, 05 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਿਸ ਦੇ ਨਸ਼ਿਆਂ ਵਿਰੁੱਧ ਸ਼ਾਨਦਾਰ ਉਪਰਾਲੇ ਮਿੰਨੀ ਮੈਰਾਥਨ ਦੌੜ ਵਿੱਚ ਅੱਜ ਰੋਪੜ ਸ਼ਹਿਰ ਤੇ ਇਲਾਕੇ ਦੀਆਂ ਵੱਖੋ-ਵੱਖ ਸੰਸਥਾਵਾਂ, ਪਤਵੰਤੇ ਸੱਜਣਾਂ ਅਤੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਜਿਸ ਵਿੱਚ ਦਸਮੇਸ਼ ਯੁਵਕ ਸੇਵਾਵਾਂ ਕਲੱਬ ਗ੍ਰੀਨ ਐਵੀਨਿਊ ਕਲੋਨੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ, ਬਲਪ੍ਰੀਤ ਸਿੰਘ ਰਿੰਕਲ, ਅਮਨਪ੍ਰੀਤ ਸਿੰਘ ਜੇ ਈ, ਅਮਨੀਤ ਸਿੰਘ, ਅਮ੍ਰਿਤਪਾਲ ਸਿੰਘ, ਗਗਨਪ੍ਰੀਤ ਸਿੰਘ, ਹਰਜਿੰਦਰ ਸਿੰਘ ਪਟਵਾਰੀ ਅਤੇ ਹੋਰ ਮੈਂਬਰਾਂ ਨੇ ਕਾਫਲੇ ਦੇ ਰੂਪ ਵਿੱਚ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਦੌੜ ਨੂੰ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਤੇ ਗੁਰਲੀਨ ਸਿੰਘ ਖੁਰਾਣਾ ਐੱਸ.ਐਸ.ਪੀ.,ਰਾਜਪਾਲ ਸਿੰਘ ਹੁੰਦਲ ਐਸ.ਪੀ., ਰੁਪਿੰਦਰ ਕੌਰ ਸਰਾਂ ਐੱਸ.ਪੀ., ਕਰਨ ਮਹਿਤਾ ਡੀ.ਪੀ.ਆਰ.ਓ., ਰੁਪਿੰਦਰਦੀਪ ਕੌਰ ਸੋਹੀ ਡੀ.ਐੱਸ.ਪੀ. (ਆਰ), ਮਨਬੀਰ ਸਿੰਘ ਬਾਜਵਾ ਡੀ.ਐਸ.ਪੀ. ਗੁਰਮੀਤ ਸਿੰਘ ਡੀ.ਐਸ.ਪੀ., ਮਨਜੀਤ ਸਿੰਘ ਡੀ.ਐਸ.ਪੀ. (ਮੋਰਿੰਡਾ), ਨਰਿੰਦਰ ਚੌਧਰੀ ਡੀ.ਐੱਸ.ਪੀ.,ਹਰਸ਼ ਮੋਹਨ ਐੱਸ. ਐੱਚ.ਓ., ਸ਼ਿਵ ਕੁਮਾਰ ਸੈਣੀ ਅਤੇ ਹੋਰ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।