ਨਵਾਂ ਸ਼ਹਿਰ 13 ਦਸੰਬਰ : (ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਵਲੋਂ 19 ਦਸੰਬਰ 23 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਲੋਂ ਸੰਤ ਮੰਡਲੀ ਦੇ ਸਹਿਯੋਗ ਨਾਲ ਰਿਲੀਜ਼ ਕੀਤਾ ਗਿਆ ਜਿਨ੍ਹਾਂ ਵਿੱਚ ਸੰਤ ਲੇਖ ਰਾਜ ਜੀ ਨੂਰਪੁਰ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰ ਆਦਿ ਹੋਰ ਸੰਤ ਵੀ ਮੌਜੂਦ ਸਨ। ਇਹ ਸੰਤ ਸੰਮੇਲਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ ਤੇ ਇਸ ਸੰਤ ਸੰਮੇਲਨ ਵਿੱਚ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਤੋਂ ਇਲਾਵਾ ਸ਼੍ਰੀ 108 ਸੰਤ ਗੁਰਦੀਪ ਗਿਰੀ ਜੀ ਪਠਾਨਕੋਟ, ਸ਼੍ਰੀ 108 ਸੰਤ ਕ੍ਰਿਸ਼ਨ ਨਾਥ ਜੀ ਚਹੇੜੂ, ਸ਼੍ਰੀ 108 ਸੰਤ ਪ੍ਰੀਤਮ ਦਾਸ ਜੀ ਸੰਗਤ ਪੁਰ, ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ, ਸ਼੍ਰੀ 108 ਸੰਤ ਸੁਖਵਿੰਦਰ ਦਾਸ ਜੀ ਢੱਡੇ, ਸ਼੍ਰੀ 108 ਸੰਤ ਲੇਖ ਰਾਜ ਜੀ ਨੂਰਪੁਰ ਤੇ ਸਾਈਂ ਬਾਬਾ ਪੱਪਲ ਸ਼ਾਹ ਜੀ ਭਰੋਮਜਾਰਾ ਆਦਿ ਸੰਤ ਮਹਾਂਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਗੇ। ਗਿਆਨੀ ਗੁਰਦੀਪ ਸਿੰਘ ਉੜਾਪੜ੍ਹ ਦਾ ਢਾਡੀ ਜੱਥਾ ਗੁਰੂ ਜੱਸ ਗਾਇਨ ਕਰਨਗੇ।
ਇਸ ਮੌਕੇ ਤੇ ਸਰਵਸ਼੍ਰੀ ਸੱਤ ਪਾਲ ਸਾਹਲੋਂ ਪ੍ਰਧਾਨ, ਪਰਮਜੀਤ ਮਹਾਲੋਂ, ਜੋਗਿੰਦਰ ਸਿੰਘ ਮੈਂਗੜਾ, ਐਡਵੋਕੇਟ ਰੇਸ਼ਮ ਸਿੰਘ, ਪਰਮਜੀਤ ਵਿਰਦੀ, ਹਰਮੇਸ਼ ਥਾਂਦੀਆਂ, ਪਿਆਰਾ ਰਾਮ ਰਾਹੋਂ, ਰੌਸ਼ਨ ਛੋਕਰਾਂ, ਮਿਸਤਰੀ ਦਰਸ਼ਨ ਰਾਮ ਪੱਲੀ ਉੱਚੀ, ਡਾ.ਗੁਰਨਾਮ ਚਾਹਲਾਂ, ਗੁਰਪ੍ਰੀਤ ਸਾਧਪੁਰੀ, ਦਵਿੰਦਰ ਸਿੰਘ ਸਕੋਹਪੁਰ, ਰਾਮ ਆਸਰਾ ਨਵਾਂ ਸ਼ਹਿਰ, ਹਰਮੇਸ਼ ਮੇਸ਼ੀ ਨਵਾਂ ਸ਼ਹਿਰ, ਕੇਵਲ ਕਾਹਮਾ, ਨਿਰਮਲ ਭੰਗਲਾਂ, ਭਿੰਡਰ ਕੁਲਾਮ, ਰਾਮ ਸਿੰਘ ਢਾਹਾਂ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *