ਤੇਰੀ ਅਣ-ਦੇਖੀ
ਜਿਹੀ ਕੋਈ ਕਰਦਾ,
ਉਸ ਨੂੰ ਕਰੀ ਜਾਣ ਦੇ, !
ਤੈਨੂੰ ਵੇਖ ਕੇ
ਮੂੰਹ ਪਰੇ ਨੂੰ ਕਰਦਾ
ਉਸ ਨੂੰ ਕਰੀ ਜਾਣ ਦੇ, !
ਤੂੰ——ਇਸ ਗੱਲ ਨੂੰ
ਦਿਲ ਤੇ—- ਨਾ ਲਾਵੀਂ
ਕਿ, ਤੇਰੀ ਪਿੱਠ ਪਿੱਛੇ
ਓਹ ਕੀ—ਕੀ ਕਹਿੰਦੇ ਨੇ, ?
ਸਮਾਂ ਇੱਕੋ ਜਿਹਾ ਕਦੇ ਨੀ ਰਹਿੰਦਾ,
ਦਿਨ ਤਾਂ—ਆਉਂਦੇ ਜਾਂਦੇ ਰਹਿੰਦੇ ਨੇ,
ਬੜਾ—ਮੁਸ਼ਕਲ ਹੁੰਦਾ ਏ
ਸਾਰਿਆਂ ਨੂੰ—ਖੁਸ਼ ਰੱਖਣਾ
——ਡੱਡੂਆਂ ਨੂੰ
ਤੱਕੜੀ ਵਿੱਚ ਤੋਲਣ ਵਾਂਗ,
ਇੱਕ ਨੂੰ ਬਿਠਾਓ—ਤੇ
ਦੂਸਰੇ ਛਾਲਾਂ ਜਿਹੀਆਂ ਮਾਰੀ ਜਾਂਦੇ ਨੇ,
ਜ਼ਿੰਦਗੀ ਨੂੰ—-ਜਿਉਣ ਲਈ
ਇੱਕ ਗੱਲ ਮੰਨਣੀ ਪੈਣੀ ਏ-ਕਿ
ਸਭ ਕੁਝ,ਸਭ ਨੂੰ ਮਿਲਦਾ ਨੀ ਹੁੰਦਾ
ਬਣ—-ਮੂੰਹ ਦੇ ਮਿੱਠੇ
ਕਰ, ਮਿੱਠੀਆਂ ਮਿੱਠੀਆਂ ਗੱਲਾਂ
ਇਹ ਤਾਂ, ਲੋਕ ਵਿਖਾਵੇ ਹੀ ਹੁੰਦੇ ਨੇ
ਰਿਸ਼ਤੇ ਤਾਂ ਰੂਹਾਂ ਨਾਲ ਨਿਭਾਏ ਜਾਂਦੇ ਨੇ
ਕਹਿੰਦੇ, ਜ਼ੁਬਾਨ ਦੀ ਮਿਠਾਸ,
ਅਤੇ——ਤਨ ਦੀ ਸੁੰਦਰਤਾ
ਦਿਲਾਂ ਦੇ ਭੇਦ—-ਖੋਲਦੀ ਹੁੰਦੀ ਨਹੀ
ਮੋਰ ਨੂੰ ਵੇਖ ਕੇ, ਕਦੇ ਇੰਜ ਲੱਗਦਾ ਏ ?
ਕਿ, ਓਹ ਸੱਪ ਮਾਰ ਕੇ—ਖਾਂਦਾ ਹੋਵੇਗਾ !
ਦੀਪ ਰੱਤੀ ✍️
🙏🌷🙏