ਅੱਜ ਅਮਰੀਕਾ ਵਿਖੇ ਪੰਜਾਬੀ ਤੇ ਗੈਰ ਪੰਜਾਬੀ ਲੋਕਾਂ ਵਿਚ ਹਰਮਨਪਿਆਰੀ ਕੰਵਲ ਸਚਦੇਵਾ ਜੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਕਰੀਬੀ ਮਿੱਤਰ ਤੇ ਗਾਇਕ ਤਰਲੋਚਨ ਸਿੰਘ ਤੋਚੀ ਜੀ ਦੇ ਦੱਸਣ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਉਹ ਬੀਮਾਰ ਸਨ । ਕੁਝ ਸਾਲਾ ਵਿਚ ਉਨ੍ਹਾਂ ਨੇ ਦੇਸੀ ਗੁੰਜ ਪ੍ਰੋਗਰਾਮ ਜਿਸ ਦੇ ਉਹ ਮੁੱਖ ਸੰਚਾਲਕਾਂ ਸਨ ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਹੀ ਬੜੀ ਲੋਕਪ੍ਰਿਯਤਾ ਹਾਸਲ ਕੀਤੀ। ਹਰ ਭਾਈਚਾਰੇ ਵਿੱਚ ਪੰਜਾਬ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਉਨ੍ਹਾਂ ਨਾਲ ਜੁੜੇ ਹੋਏ ਸਨ। ਪਿੱਛੇ ਜਿਹੇ ਉਨ੍ਹਾਂ ਨੇ ਪ੍ਰਸਿੱਧ ਗਾਇਕ ਮਹਿੰਦਰ ਕਪੂਰ ਸਾਬ ਤੇ ਇਕ ਪ੍ਰੋਗਰਾਮ ਵੀ ਕਰਵਾਇਆ ਸੀ ਜਿਸ ਵਿੱਚ ਮਹਿੰਦਰ ਕਪੂਰ ਦੇ ਬੇਟੇ ਗਾਇਕ ਤੇ ਅਦਾਕਾਰ ਰੋਹਨ ਕਪੂਰ, ਤੇ ਤਰਲੋਚਨ ਸਿੰਘ ਤੋਂਚੀ ਵਰਗੀਆਂ ਅਹਿਮ ਹਸਤੀਆਂ ਨੇ ਭਾਗ ਲਿਆ ਸੀ ਉਨ੍ਹਾਂ ਦੇ ਦੱਸਣ ਅਨੁਸਾਰ ਕੰਵਲ ਜੀ ਪਿਛੋਂ ਦਿੱਲੀ ਦੇ ਰਹਿਣ ਵਾਲੇ ਸਨ ਤੇ ਵਿਆਹ ਤੋਂ ਬਾਅਦ ਅਮਰੀਕਾ ਆ ਕੇ ਵੱਸ ਗਏ। ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਉਹ ਇਕ ਐਂਕਰ ਦੇ ਨਾਲ ਨਾਲ ਇਕ ਵਧੀਆ ਗਾਇਕ, ਕੱਥਕ ਡਾਂਸਰ ਤੇ ਗਿੱਧੇ ਵਿੱਚ ਬਹੁਤ ਨਿਪੁੰਨ ਸਨ। ਇਸ ਦੁੱਖ ਦੀ ਘੜੀ ਵਿੱਚ ਰੋਹਨ ਕਪੂਰ ( ਮੁੰਬਈ), ਮੀਤਾ ਖੰਨਾ ( ਅਮਰੀਕਾ), ਪੰਜਾਬੀ ਸਕਰੀਨ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਤਰਲੋਚਨ ਸਿੰਘ ਤੋਂਚੀ ਨੇ ਕਿਹਾ ਕਿ ਉਨਾਂ ਦੇ ਬੇਵਕਤੀ ਦੇਹਾਂਤ ਕਾਰਨ ਇਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ 98223-98202