ਚੰਦ ਕੁ ਦਿਨ ਆਪਣੇ ਘਰੇ,
ਰੋਟੀ ਖੁਆ ਕੇ ਮਾਂ ਪਿਓ ਨੂੰ।
ਤੂੰ ਅਹਿਸਾਨ ਜਤਾਉਣ ਲੱਗੇ,
ਰੋਟੀ ਦਾ ਆਪਣੇ ਮਾਂ ਪਿਓ ਨੂੰ।।
ਇੱਥੋਂ ਤੱਕ ਕਿ ਜਿਹੜੀਆਂ ਦੋ,
ਰੋਟੀਆਂ ਦਿੰਦਾ ਸੀ ਮਾਂ ਪਿਓ ਨੂੰ।
ਉਹਨਾਂ ਦੋ ਰੋਟੀਆਂ ਦਾ ਵੀ ਭਾਰ,
ਲੱਗਣ ਲੱਗ ਗਿਆ ਹੁਣ ਤੈਨੂੰ।।
ਮਾਂ ਪਿਓ ਨੇ ਆਪਣਾ ਆਪ ਗੁਆ ਕੇ,
ਹਰ ਤੱਤੀ ਹਵਾ ਤੋਂ ਬਚਾਇਆ ਤੈਨੂੰ।
ਨੌ ਮਹੀਨੇ ਕੁੱਖ ਚ ਰੱਖ, ਜਨਮ ਦੇ ਕੇ,
ਮਾਂ ਨੇ ਦੁੱਧ ਆਪਣਾ ਪਿਲਾਇਆ ਤੈਨੂੰ।।
ਮਾਂ ਪਿਓ ਦਾ ਨਿੱਤ ਅਪਮਾਨ ਕਰੇ,
ਕਿਉਂ ਰੱਬ ਨਾ ਯਾਦ ਰਿਹਾ ਤੈਨੂੰ।
ਸੁਧਰਨ ਦਾ ਮੌਕਾ ਇੱਕ ਵਾਰ ਦੇ ਕੇ,
ਰੱਬ ਫਿਰ ਦਿਨ ਚ ਤਾਰੇ ਦਿਖਾਉ ਤੈਨੂੰ।।
ਦੋਵੇਂ ਹੱਥ ਜੋੜ ਸੂਦ ਵਿਰਕ ਅਰਦਾਸ ਕਰੇ,
ਰੋਟੀ ਤੋਂ ਮੁਹਤਾਜ਼ ਨਾ ਰੱਖੀ ਰੱਬਾ ਕਿਸੇ ਨੂੰ।
ਜਿਹੜੀ ਔਲਾਦ ਮਾਂ ਪਿਓ ਦੀ ਕਦਰ ਨਾ ਕਰੇ,
ਇਹੋ ਜਿਹੀ ਔਲਾਦ ਨਾ ਦੇਈਂ ਰੱਬਾ ਕਿਸੇ ਨੂੰ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381