ਸਕੂਲ ਦੀਆਂ ਲੜਕੀਆਂ ਦੇ ਕਰਵਾਏ ਗਏ ਵੱਖ-ਵੱਖ ਤਰਾਂ ਦੇ ਮੁਕਾਬਲੇ : ਰੂਪ ਲਾਲ ਬਾਂਸਲ
ਫਰੀਦਕੋਟ/ਬਰਗਾੜੀ, 19 ਅਗਸਤ (ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਹਰ ਖਾਸ ਤਿਉਹਾਰਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸ ਸੰਸਥਾ ਵਿੱਚ ਭੈਣ-ਭਰਾ ਦੇ ਪਵਿੱਤਰ ਬੰਧਨ ਦਾ ਪ੍ਰਤੀਕ ਤਿਉਹਾਰ ਰੱਖੜੀ ਵੀ ਬੜੇ ਚਾਵਾਂ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਲੜਕੀਆਂ ਦੇ ਸੁੰਦਰ ਰੱਖੜੀ ਬਣਾਉਣ, ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਲੜਕਿਆਂ ਵਿਚਕਾਰ ਵੀ ਗਿਫ਼ਟ ਬਾਕਸ ਤਿਆਰ ਕਰਨਾ, ਕਾਰਡ ਬਣਾਉਣ, ਭੈਣ ਲਈ ਬੈਂਗਲ ਸਟੈਂਡ ਬਣਾਉਣ, ਫੋਟੋ ਫਰੇਮ ਆਦਿ ਦੇ ਦਿਲਚਸਪ ਮੁਕਾਬਲੇ ਹੋਏ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਵੱਧ-ਚੜ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਇੰਟਰ ਹਾਉਸ ਡਿਸਪਲੇਅ ਬੋਰਡ ਵੀ ਸਜਾਏ ਗਏ। ਇਸ ਦੌਰਾਨ ਸਾਰੇ ਵਿਦਿਆਰਥੀ ਬੜੇ ਖ਼ੁਸ਼ ਨਜਰ ਆ ਰਹੇ ਸਨ। ਸਕੂਲ ਦੇ ਪਿੰ੍ਰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥਣਾ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅਜਿਹੇ ਮੌਕੇ ਸਾਨੂੰ ਵਿਰਾਸਤ ਵਿੱਚ ਹੀ ਮਿਲੇ ਹਨ। ਜੋ ਸਾਡੇ ਜੀਵਨ ਵਿੱਚ ਰੰਗ ਭਰਦੇ ਅਤੇ ਖ਼ਸ਼ੀਆਂ ਬਖਸ਼ਦੇ ਹਨ। ਇਸ ਲਈ ਸਾਨੂੰ ਇਨਾਂ ਰਿਸਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋੲ,ੇ ਪਦਾਰਥਵਾਦੀ ਯੁੱਗ ਨੂੰ ਲਾਂਭੇ ਰੱਖਦੇ ਹੋਏ, ਇਹ ਤਿਉਹਾਰ ਬੜੇ ਚਾਵਾਂ ਨਾਲ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਵੀ ਮੌਜੂਦ ਸਨ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਤਰਾਂ ਦੇ ਉਪਰਾਲੇ ਕਰੀਏ ਕਿ ਸਾਡੀ ਆਉਣ ਵਾਲੀ ਪੀੜੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਅਮੀਰ ਵਿਰਸੇ ’ਤੇ ਮਾਣ ਕਰ ਸਕੇ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਬੱਚਿਆਂ ਦੇ ਹੁਨਰ ਦੀ ਵੀ ਸਲਾਘਾ ਕੀਤੀ।