ਫਰੀਦਕੋਟ 24 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਵੱਧ ਰਹੀ ਆਵਾਜਾਈ ਦੇ ਕਾਰਣ ਫਰੀਦਕੋਟ ਦੀਆਂ ਸੜਕਾਂ ਤੇ ਹਰ ਰੋਜ ਹੀ ਟ੍ਰੈਫਿਕ ਜ਼ਾਮ ਲੱਗਦੇ ਰਹਿੰਦੇ ਹਨ। ਪਰ, ਜ਼ਿਲਾ ਪ੍ਰਸ਼ਾਸਨ ਹਰ ਰੋਜ ਲੱਗਦੇ ਟ੍ਰੈਫਿਕ ਜਾਮ ਤੋਂ ਨਿਜਾਤ ਦੁਆਉਣ ਵਿੱਚ ਅਸਫਲ ਹੀ ਰਹੀ ਹੈ। ਫਰੀਦਕੋਟ ਦੀਆਂ ਪ੍ਰਮੁੱਖ ਸੜਕਾਂ ਬੱਸ ਸਟੈਂਡ,ਚਹਿਲ ਰੋਡ, ਨੇੜੇ ਟਿੱਲਾ ਬਾਬਾ ਬਾਬਾ ਫ਼ਰੀਦ, ਕੰਮੇਆਣਾ ਗੇਟ,ਘੰਟਾ ਘਰ ਚੌਕ,ਜੁਬਲੀ ਸਿਨੇਮਾਂ ਆਦਿ ਹਨ। ਇਸ ਸਮੇਂ ਟ੍ਰੈਫਿਕ ਵਿੱਚ ਫ਼ਸੇ ਹੋਏ ਕੁੱਝ ਲੋਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਕਿ ਦੁਕਾਨਦਾਰਾਂ ਵੱਲੋਂ ਸਮਾਨ ਬਹੁਤ ਅੱਗੇ ਵਧਾ ਕੇ ਰੱਖਿਆ ਜਾਂਦਾ ਹੈ । ਉਸ ਦੇ ਅੱਗੇ ਰੇਹੜੀਆਂ ਵਾਲੇ ਖੜੇ ਹੁੰਦੇ ਹਨ ਜਿਸ ਕਰਕੇ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਸੰਬੰਧੀ ਕੱਝ ਰਾਹਗੀਰਾਂ ਨੇ ਦੱਸਿਆਂ ਕਿ ਕੁੱਝ ਸਿਆਸੀ ਸ਼ਹਿ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਨਜਾਇਜ਼ ਕਬਜੇ ਥਾਂ ਥਾਂ ਵਧ ਰਹੇ ਹਨ। ਮਿਉਂਸਪਲ ਕਮੇਟੀ ਵੀ ਵੋਟਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੋਈ ਠੋਸ ਕਾਰਵਾਈ ਨਹੀ ਕਰ ਰਹੀ।ਸੋ ਸਾਡੀ ਜ਼ਿਲਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਮਿਉਂਸਪਲ ਕਮੇਟੀ ਨੂੰ ਬੇਨਤੀ ਹੈ ਕਿ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜੇ ਖਾਲੀ ਕਰਵਾਏ ਜਾਣ ਤਾਂ ਕਿ ਟ੍ਰੈਫਿਕ ਦੀ ਸੱਮਸਿਆ ਤੋਂ ਲੋਕ ਨਿਜਾਤ ਪਾ ਸਕਣ।