ਐਸੇ ਕਾਰਜ ਕਰੀਏ, ਜਿਸ ਵਿੱਚ ਪੈੜਾਂ ਪਾਈਏ ਨਵੀਆਂ।
‘ਪਾਤਰ’ ਜਿੱਦਾਂ ਕਵਿਤਾ ਲਿਖ ਕੇ, ਛਾ ਗਿਆ ਵਿੱਚ ਕਵੀਆਂ।
ਉਹ ਲੋਕੀਂ ਹੀ ਪੈੜਾਂ ਪਾਵਣ, ਹੁੰਦਾ ਜਿਨ੍ਹਾਂ ਵਿੱਚ ਜਜ਼ਬਾ।
ਐਸੇ ਲੋਕੀਂ ਬਣਨ ਮਿਸਾਲਾਂ, ਕਰਨ ਨਾ ਘਟੀਆ ਹਰਬਾ।
ਕੋਈ ਕੰਮ ਨਾ ਮੁਸ਼ਕਿਲ ਹੋਵੇ, ਵਿੱਚ ਹੌਸਲੇ ਰਹੀਏ।
ਮੰਜ਼ਿਲ ਵੱਲ ਨੂੰ ਵਧਦੇ ਜਾਈਏ, ਬੁਰਾ ਕਿਸੇ ਨਾ ਕਹੀਏ।
ਮਨ ਵਿੱਚ ਰੱਖੀਏ ਜਿੱਤ ਦਾ ਟੀਚਾ, ਕਦੇ ਨਾ ਹਿੰਮਤ ਹਾਰੋ।
ਏਦਾਂ ਹੀ ਰਹਿ ਔਖੇ ਸੌਖੇ, ਮੰਜ਼ਿਲ ਮਿਲਦੀ ਯਾਰੋ।
ਨਾਂ ਰਹਿੰਦਾ ਦੁਨੀਆਂ ਤੇ ਜੇਕਰ, ਹੋਵੇ ਸੋਚ ਉਚੇਰੀ।
ਅੱਜ ਦੇ ਕੰਮ ਨੂੰ ਅੱਜ ਹੀ ਕਰੀਏ, ਲਾਈਏ ਮੂਲ ਨਾ ਦੇਰੀ।
ਪੈੜਾਂ ਪਾ ਕੇ ਉੱਚੀਆਂ ਸੁੱਚੀਆਂ, ਬਣੀਏ ਆਪ ਮਿਸਾਲਾਂ।
ਰਹਿੰਦਾ ਜੱਗ ਤੇ ਨਾਂ ਉਨ੍ਹਾਂ ਦਾ, ਜਿਨ੍ਹਾਂ ਘਾਲੀਆਂ ਘਾਲਾਂ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.