ਬਠਿੰਡਾ,2 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੂਰੀ ਦੁਨੀਆਂ ਨੇ ਜਿੱਥੇ ਸਾਲ 2023 ਨੂੰ ਅਲਵਿਦਾ ਕਹਿੰਦਿਆਂ ਆਪਣੇ ਆਪਣੇ ਤਰੀਕੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਹੈ, ਓਸੇ ਤਰ੍ਹਾਂ ਪੰਜਾਬੀਆਂ ਨੇ ਵੀ ਇੱਕ ਵੱਖਰੇ ਤਰੀਕੇ ਨਵੇਂ ਵਰ੍ਹੇ ਦਾ ਆਗਾਜ਼ ਕੀਤਾ ਹੈ। ਬਠਿੰਡਾ ਦੇ ਵੱਖ ਵੱਖ ਥਾਂਵਾਂ ਤੇ ਦੁਨੀਆਂ ਦੀ ਸੁੱਖ ਸ਼ਾਂਤੀ ਲਈ ਜਿੱਥੇ ਸ੍ਰੀ ਅਖੰਡ ਪਾਠਾਂ ਦੇ ਭੋਗ ਅਤੇ ਲੰਗਰ ਲਗਾਏ ਗਏ ਹਨ ਉੱਥੇ ਹੀ ਬਹਿਮਣ ਦੀਵਾਨਾ ਰਿੰਗ ਰੋਡ ਤੇ ਉਥੋਂ ਦੇ ਨਜ਼ਦੀਕ ਰਹਿਣ ਵਾਲੇ ਨੌਜਵਾਨਾਂ ਵੱਲੋਂ ਬਦਾਮਾਂ ਵਾਲੇ ਦੁੱਧ ਦਾ ਖੁੱਲਾ ਲੰਗਰ ਲਗਾਇਆ ਗਿਆ। ਦੱਸਣਾ ਬਣਦਾ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਸ਼ੀਤ ਲਹਿਰ ਨੇ ਜ਼ੋਰ ਫੜਿਆ ਹੋਇਆ ਹੈ ਜਿਸ ਕਰਕੇ ਠੰਡ ਵਧਣ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਅਜਿਹੇ ਮੌਕੇ ਇਹਨਾ ਨੌਜਵਾਨਾਂ ਵੱਲੋਂ ਲਗਾਏ ਗਏ ਗਰਮ ਦੁੱਧ ਦੇ ਲੰਗਰ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ। ਇਸ ਲੰਗਰ ਦਾ ਪ੍ਰਬੰਧ ਜਿੱਥੇ ਮੁੱਖ ਤੌਰ ਤੇ ਜੱਸਾ ਸਿੰਘ ਸਿੱਧੂ ਅਤੇ ਇਕਬਾਲ ਸਿੰਘ ਸਿੱਧੂ ਨੇ ਕੀਤਾ ਉਥੇ ਹੀ ਪੁਸ਼ਪਿੰਦਰ ਸਿੰਘ,ਸਰਬਜੀਤਸਿੰਘ,ਨੋਨੀ,ਸੋਨੀ,ਗੈਵਨ, ਜੋਨੀ ਆਦਿ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ।