ਜੀਵਨ ਦਾ ਹੈ ਕੀ ਭਰੋਸਾ,
ਇਹ ਬੁਲਬੁਲਾ ਪਾਣੀ ਦਾ।
ਸਾਰੇ ਧਰਮ ਨੇ ਏਹੋ ਕਹਿੰਦੇ,
ਏਹੋ ਕਥਨ ਹੈ ਬਾਣੀ ਦਾ।
ਜੋ ਖੁਦ ਨੂੰ ਅਬਿਨਾਸ਼ੀ ਆਖਣ,
ਸਾਰੇ ਇਹ ਗੱਲ ਜਾਣ ਲਓ।
ਬੰਦੇ ਨੇ ਆਖ਼ਰ ਮੁੱਕ ਜਾਣਾ,
ਆਪਣਾ ਮੂਲ ਪਛਾਣ ਲਓ।
ਮੈਂ-ਮੈਂ ਕਰਕੇ ਹਉਮੈ ਵਧਦੀ,
ਹਉਮੈ ਵਿੱਚ ਦੁਖ ਭਾਰੀ ਨੇ।
ਵਿਰਲਾ-ਟਾਵਾਂ ਬ੍ਰਹਮ ਨੂੰ ਸਮਝੇ,
ਬਾਕੀ ਸਭ ਸੰਸਾਰੀ ਨੇ।
ਊਚ-ਨੀਚ ਨੂੰ ਦਿਲੋਂ ਭੁਲਾਓ,
ਰਲਮਿਲ ਕੇ ਸਾਰੇ ਰਹੀਏ।
ਇੱਕੋ ਜੋਤ ਤੋਂ ਪੈਦਾ ਹੋਏ,
ਉਸ ਇੱਕੋ ਦੀ ਗੱਲ ਕਹੀਏ।
ਏਕੇ ਤੇ ਇਤਫ਼ਾਕ ਨਾਲ ਹੀ,
ਦੇਸ਼ ਪੰਜਾਬ ਬਣੇ ਰੰਗਲਾ।
ਨਸ਼ਿਆਂ ਦੀ ਦਲਦਲ ‘ਚੋਂ ਨਿਕਲੋ,
ਕਰ ਨਾ ਸਕੇ ਕੋਈ ਗੰਧਲਾ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.