ਮਾਂ ਜਨਮ ਦਾਤੀ ਹੈ
ਪਿਤਾ ਪਾਲਕ ਹੈ
ਮਾਂ ਤਾਂ ਦਿਲ ਦੀ ਕਹਿ ਦਿੰਦੀ ਹੈ
ਪਿਤਾ ਮਨ ਚ ਹੀ ਰੱਖਦਾ
ਮਾਂ ਦੀ ਮਮਤਾ ਤਾਂ ਅਸੀ ਜਾਣ ਜਾਂਦੇ ਹਾਂ
ਪਰ ਪਿਤਾ ਦਾ ਤਿਆਗ ਸਮਝਣਾ ਪੈਂਦਾ ਹੈ
ਮਾਂ ਦੇ ਲਾਡ ਯਾਦ ਰਹਿੰਦੇ ਹਨ
ਪਿਤਾ ਦੀ ਸਖਤੀ ਵੀ ਭੁੱਲਦੀ ਨਹੀਂ
ਪਿਤਾ ਉਹ ਸਖਸ ਹੈ ਜਿਸਦੇ ਤਿਆਗ
ਅਣਗੌਲੇ ਰਹਿ ਜਾਂਦੇ ਹਨ
ਕਿਉਂਕਿ ਉਹ ਚੁੱਪ ਚਾਪ
ਧੌਲੇ ਬੈਲ ਵਾਂਗੂੰ ਜੁੜਿਆ ਰਹਿੰਦਾ
ਕਬੀਲਦਾਰੀ ਦਾ ਹਰਟ ਖਿੱਚਦਾ
ਥੱਕੇ ਟੁੱਟੇ ਕੋਲ ,
ਸਮਾਂ ਨਹੀਂ ਹੁੰਦਾ ਕਈ ਵਾਰ
ਲਾਡਾਂ ਦਾ ਅਠਖੇਲੀਆਂ ਦਾ
ਮਾਂ ਤਾਂ ਦੁੱਖ ਦਾ ਗਬਾਰ
ਕੱਢ ਲੈਦੀ ਰੋ ਕੇ
ਪਿਤਾ ਉਦਾਸੀ “ਚ ਗੁੰਮ ਸੁੰਮ ਹੋ ਕੇ ਰਹਿ ਜਾਂਦਾ
ਮਾਂ ਦੀ ਮਮਤਾ ਨਾਲ
ਪਿਤਾ ਦੀਆਂ ਭਾਵਨਾਵਾ ਦੀ ਵੀ ਕਦਰ ਕਰੀਏ
ਜਦੋ ਮਾਂ ਜਿੰਨਾ ਮਾਣ ਨਹੀ ਦਿੰਦੇ
ਪਿਤਾ ਵੀ ਅੰਦਰੋਂ ਟੁੱਟਦਾ ਹੈ
ਪਰ ਕਹਿੰਦਾ ਕੁਝ ਨਹੀਂ
ਪਿਤਾ ਘਰ ਦਾ ਉਹ ਅੰਬਰ ਹੈ
ਜੋ ਘਰ ਦੀ ਸਰਜ਼ਮੀਨ ਦੀ
ਤਮਾਮ ਉਮਰ ਰਾਖੀ ਕਰਦਾ
ਉਹ ਸੈਨਿਕ ਹੈ
ਜੋ ਲਗਾਤਾਰ ਸਰਹੱਦ ਦੀ ਚੌਕੀਦਾਰੀ ਕਰਦਾ
ਤਾਂ ਕਿ ਘਰ ਦੇ ਹਰ ਸਖਸ
ਦੀ ਸਖਸੀਅਤ ਪੂਰੀ ਤਰਾਂ ਮੌਲੇ
ਬੁਲੰਦੀਆਂ ਛੂਹੇ
ਪਿਤਾ ਦੀਆਂ ਅਣਕਹਿ ਕੁਰਬਾਨੀਆਂ
ਨੂੰ ਹੋਈਏ ਨਤਮਸਤਕ
ਪਾਈਏ ਗਲਵੱਕੜੀ ਪਿਤਾ ਨੂੰ
ਕਹੀਏ ਪਿਤਾ ਦਿਵਸ ਮੁਬਾਰਕ
ਡਾ. ਪੁਸ਼ਵਿੰਦਰ ਕੌਰ
Leave a Comment
Your email address will not be published. Required fields are marked with *