ਫਰੀਦਕੋਟ , 14 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਹਰੀਕੇ ਕਲਾਂ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬੀ ਸਾਹਿਤ ਦੇ ਮਿਆਰ ਨੂੰ ਪ੍ਰਫੁੱਲਿਤ ਕਰਨ ਅਤੇ ਸਮਾਜਿਕ ਜਾਗਿ੍ਰਤੀ ਦੇ ਉਪਰਾਲੇ ਹਿੱਤ 9ਵਾਂ ਸਾਹਿਤਕ ਮੇਲਾ ਦਾਣਾ ਮੰਡੀ ਹਰੀਕੇ ਕਲਾਂ ਵਿਖੇ ਕਰਵਾਇਆ ਗਿਆ। ਉਕਤ 9ਵੇਂ ਸਾਹਿਤਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਆਗੂਆਂ ਦਿਲਬਾਗ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਪੋ੍ਰਗਰਾਮ ਦੀ ਸ਼ੁਰੂਆਤ ਐੱਸ.ਡੀ.ਐੱਮ. ਮੁਕਤਸਰ ਸਾਹਿਬ ਵਲੋਂ ਸ਼ਮਾ ਰੋਸ਼ਨ ਕਰਨ ਨਾਲ ਹੋਈ। ਉਹਨਾਂ ਦੱਸਿਆ ਕਿ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਸਮੇਤ ਜਸਵਿੰਦਰ ਸਿੰਘ, ਮਾ. ਜਗਤਾਰ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਉਕਤ ਪੋ੍ਰਗਰਾਮ ਵਿੱਚ ਪੋ੍ਰ. ਪ੍ਰੀਤਮ ਸਿੰਘ (ਆਕਸਫੋਰਡ ਯੂਨੀਵਰਸਿਟੀ ਯੂ.ਕੇ.) ਵਿਸ਼ਾ ਪੰਜਾਬ ਦਾ ਭਵਿੱਖ, ਡਾ. ਕੁਲਦੀਪ ਸਿੰਘ ਮਰਖਾਈ ਖੇਤੀਬਾੜੀ ਮਾਹਰ ਵਿਸ਼ਾ ਨੌਜਵਾਨ ਕਿਸਾਨਾ ਦਾ ਮਾਰਗ ਦਰਸ਼ਨ, ਪੋ੍ਰ ਜਸਬੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਸ਼ਾ ਪੰਜਾਬ ਦਾ ਇਤਿਹਾਸ ਤੇ ਨਾਬਰੀ, ਮਨਜੀਤ ਸਿੰਘ ਧਨੇਰ ਕਿਸਾਨ ਆਗੂ ਵਿਸ਼ਾ ਲੋਕ ਘੋਲਾਂ ਦੀ ਜਿੱਤ, ਪੋ੍ਰ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਸ਼ਾ ਸਮਕਾਲੀ ਸਥਿੱਤੀਆਂ ’ਚ ਲੇਖਕ ਦੀ ਭੂਮਿਕਾ ਸਮੇਤ ਜਗਸੀਰ ਜੀਦਾ, ਬਲਬੀਰ ਚੋਟੀਆਂ, ਜਸਵਿੰਦਰ ਚਾਹਲ, ਅਨਹਦ ਸਿੰਘ ਅਤੇ ਰੰਗਲੇ ਸਰਦਾਰ ਸੱਭਿਆਚਾਰਕ ਗਾਇਕੀ ਦੀ ਮਹਿਕ ਨਾਲ ਹਾਜਰੀ ਲਵਾਈ। ਕਲੱਬ ਦੇ ਆਗੂਆਂ ਗੁਰਲਾਲ ਸਿੰਘ, ਕਰਨ ਬਰਾੜ ਆਸਟ੍ਰੇਲੀਆ ਅਤੇ ਅੰਗਰੇਜ ਸਿੰਘ ਨੇ ਦੱਸਿਆ ਕਿ ਪੋ੍ਰਗਰਾਮ ਦੌਰਾਨ ਲੋਕ ਕਲਾ ਮੰਚ ਮਾਨਸਾ ਵਲੋਂ ‘ਉਮੀਦਾਂ ਦੀ ਅਰਥੀ’ ਨਾਟਕ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਇਸ ਵਾਰ ਵੀ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਬਰਜਿੰਦਰਾ ਕਾਲਜ ਫਰੀਦਕੋਟ ਨੇ ਬਾਖੂਬੀ ਨਿਭਾਇਆ।
Leave a Comment
Your email address will not be published. Required fields are marked with *