ਲੁਧਿਆਣਾ, 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕਾਲਜ ਆਫ਼ ਕਮਿਊਨਿਟੀ ਸਾਇੰਸ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਪਿੰਡ ਸੁਧਾਰ ਵਿਖੇ “ਕਿਸਾਨ ਮਹਿਲਾ ਸੰਮੇਲਨ ” ਦਾ ਆਯੋਜਨ ਕੀਤਾ ਗਿਆ। ਡਾ: ਕਿਰਨ ਬੈਂਸ, ਡੀਨ, ਕਾਲਜ ਆਫ਼ ਕਮਿਊਨਿਟੀ ਸਾਇੰਸ, ਪੀਏਯੂ ਦੀ ਅਗਵਾਈ ਹੇਠ ਅਤੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ (ਏ.ਆਈ.ਸੀ.ਆਰ.ਪੀ.) – ਵੂਮੈਨ ਇਨ ਐਗਰੀਕਲਚਰ ਦੇ ਹਿੱਸੇ ਵਜੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਲਗਭਗ 80 ਪੇਂਡੂ ਔਰਤਾਂ ਨੇ ਭਾਗ ਲਿਆ।
ਡਾ: ਮ੍ਰਿਦੁਲਾ ਦੇਵੀ, ਡਾਇਰੈਕਟਰ, ਸੈਂਟਰਲ ਇੰਸਟੀਚਿਊਟ ਫਾਰ ਵੂਮੈਨ ਇਨ ਐਗਰੀਕਲਚਰ, ਭੁਵਨੇਸ਼ਵਰ, ਜੋ ਮੁੱਖ ਮਹਿਮਾਨ ਸਨ, ਨੇ ਏਆਈਸੀਆਰਪੀ ਅਧੀਨ ਗੋਦ ਲਏ ਪਿੰਡਾਂ ਦੀਆਂ ਕਿਸਾਨ ਔਰਤਾਂ ਅਤੇ ਉਭਰਦੇ ਉੱਦਮੀਆਂ ਨਾਲ ਗੱਲਬਾਤ ਕੀਤੀ। ਉਸਨੇ ਔਰਤਾਂ ਦੇ ਸਮੁੱਚੇ ਵਿਕਾਸ ਲਈ ਉਨ੍ਹਾਂ ਦੇ ਤਕਨੀਕੀ-ਸਮਾਜਿਕ ਆਰਥਿਕ ਵਿਕਾਸ ‘ਤੇ ਵੀ ਜ਼ੋਰ ਦਿੱਤਾ। ਬਾਅਦ ਵਿੱਚ, ਉਸਨੇ ਪੀਏਯੂ ਦੇ ਵਿਗਿਆਨੀਆਂ ਨਾਲ ਨਿਊਟਰੀ-ਸਮਾਰਟ ਗ੍ਰਾਮ ਪ੍ਰੋਗਰਾਮ ਤਹਿਤ ਪਿੰਡਾਂ ਦੀਆਂ ਔਰਤਾਂ ਦੁਆਰਾ ਵਿਕਸਤ ਕੀਤੇ ਪੌਸ਼ਟਿਕ ਬਾਗਾਂ ਦਾ ਦੌਰਾ ਕੀਤਾ ਅਤੇ ਇਸ ਦਿਸ਼ਾ ਵਿੱਚ ਪੀਏਯੂ ਟੀਮ ਅਤੇ ਪੇਂਡੂ ਔਰਤਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Leave a Comment
Your email address will not be published. Required fields are marked with *