ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਲੰਮਾ ਸਮਾਂ ਭੂਮੀ ਵਿਗਿਆਨ ਦੇ ਪ੍ਰੋਫੈਸਰ ਤੇ ਪੀ ਏ ਯੂ ਟੀਚਰਜ਼ ਅਸੋਸੀਏਸ਼ਨ ਦੇ ਸਕੱਤਰ ਰਹੇ ਡਾ. ਅਰਜਨ ਸਿੰਘ ਜੋਸਨ ਨੂੰ ਅਮਰੀਕਾ ਵਿੱਚ ਇਹ ਸਨਮਾਨ ਮਿਲਣਾ ਮੁਬਾਰਕਯੋਗ ਹੈ। ਫਰਿਜਨੋ(ਅਮਰੀਕਾ) ਵੱਸਦੇ ਡਾ. ਜੋਸਨ ਜ਼ਮੀਨ ਤੇ ਪਾਣੀ ਵਿਚਲੇ ਖਾਰੇ ਤੱਤ ਨਿਵਾਰਨ ਸਬੰਧੀ ਵਿਗਿਆਨੀ ਹਨ। ਪੰਜਾਬ ਤੋਂ ਸੇਵਾ ਮੁਕਤੀ ਉਪਰੰਤ ਅਮਰੀਕਾ ਵਿੱਚ ਵੀ ਉਹ ਸਰਗਰਮ ਵਿਗਿਆਨੀ ਵਜੋਂ ਪਸਾਰ ਸੇਵਾਵਾਂ ਦੇ ਰਹੇ ਹਨ। ਮੈਨੂੰ ਮਾਣ ਹੈ ਕਿ ਉਹ ਮੇਰੇ ਵੱਡੇ ਵੀਰ ਹੀ ਨਹੀਂ ਸਾਹਿੱਤ ਸਾਧਕ ਤੇ ਗੂੜ੍ਹ ਗਿਆਤਾ ਹਨ। 1972-73 ਤੋਂ ਮਗਰੋਂ ਪਾਸ਼, ਸੁਰਜੀਤ ਪਾਤਰ , ਤੇ ਸ਼ਮਸ਼ੇਰ ਸਿੰਘ ਸੰਧੂ ਨਾਲ ਇੰਦਰਜੀਤ ਸਿੰਘ ਚਾਹਲ ਦੇ ਹੋਸਟਲ ਕਮਰੇ ਵਿੱਚ ਬਿਤਾਈਆਂ ਅਨੇਕਾਂ ਸ਼ਾਮਾਂ ਦੀਆਂ ਬਹਿਸਾਂ ਚੇਤੇ ਆ ਰਹੀਆਂ ਨੇ। ਮੁਬਾਰਕਾਂ ਗੋਇੰਦਵਾਲ ਸਾਹਿਬ ਦੇ ਜੰਮੇ ਜਾਏ ਡਾ. ਅਰਜਨ ਸਿੰਘ ਜੋਸਨ ਨੂੰ।

ਗੁਰਭਜਨ ਗਿੱਲ