ਕਲੱਬ ਦੇ ਵੱਖ ਵੱਖ ਅਹੁਦੇਦਾਰਾਂ ਵਲੋਂ ਖੂਨਦਾਨ ਸਬੰਧੀ ਪੋਸਟਰ ਕੀਤਾ ਗਿਆ ਰਿਲੀਜ
ਕੋਟਕਪੂਰਾ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰਾਂ ਇਸ ਵਾਰ ਵੀ ਇਲਾਕੇ ਦੀ ਪ੍ਰਸਿੱਧ ਖੂਨਦਾਨੀ ਸੰਸਥਾ ਪੀ.ਬੀ.ਜੀ. ਵੈੱਲਫੇਅਰ ਕਲੱਬ ਦੇ ਗਠਨ ਦੇ 15 ਸਾਲ ਪੂਰੇ ਹੋਣ ’ਤੇ ਸੰਸਥਾ ਵਲੋਂ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਮਿਸ਼ਨ 1313 ਤਹਿਤ ਆਉਣ ਵਾਲੀ 30 ਜੂਨ ਐਤਵਾਰ ਨੂੰ ਸਥਾਨਕ ਸੰਗਮ ਪੈਲੇਸ ਵਿਖੇ ਸਵੇਰੇ 8:30 ਤੋਂ ਦੁਪਹਿਰ 3 ਵਜੇ ਤੱਕ ਲਾਏ ਜਾਣ ਵਾਲੇ ਇਸ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ ਕਰਨ ਦੀ ਸ਼ੁਰੂਆਤ ਸਥਾਨਕ ਬਾਬਾ ਡੇਅਰੀ ਐਂਡ ਸਵੀਟਸ ਦੇ ਬਾਹਰ ਦਸ਼ਮੇਸ਼ ਮਾਰਕਿਟ ਤੋਂ ਕੀਤੀ ਗਈ। ਇਸ ਦੌਰਾਨ ਪ੍ਰਧਾਨ ਰਜੀਵ ਮਲਿਕ, ਚੇਅਰਮੈਨ ਉਦੇ ਰੰਦੇਵ, ਮੁੱਖ ਸਲਾਹਕਾਰ ਨਰਿੰਦਰ ਬੈੜ, ਪ੍ਰੋਜੈਕਟ ਇੰਚਾਰਜ ਰਵੀ ਅਰੋੜਾ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਚਿਮਨ ਗਰੋਵਰ, ਮੰਜੂ ਬਾਲਾ ਪ੍ਰਧਾਨ ਲੇਡੀਜ ਵਿੰਗ ਸ਼ਹਿਰੀ, ਨੀਤੂ ਪੁਰੀ ਅਤੇ ਪਿ੍ਰੰਸ ਕੁਮਾਰ ਦਸ਼ਮੇਸ਼ ਮਾਰਕਿਟ ਵਿੱਚ ਪੁੱਜੇ ਅਤੇ ਉੱਥੇ ਮਾਰਕਿਟ ਦੇ ਪ੍ਰਧਾਨ ਸ਼ਰਨਬੀਰ ਸਿੰਘ ਬੇਦੀ, ਜਨਰਲ ਸਕੱਤਰ ਸਤੀਸ਼ ਸ਼ਰਮਾਂ, ਕੈਸ਼ੀਅਰ ਰੋਸ਼ਨ ਲਾਲ, ਮੀਤ ਪ੍ਰਧਾਨ ਰਵੀ ਬਹਿਲ, ਸੋਨੀ ਕਾਮਰਾ, ਚਰਨ ਸਿੰਘ ਅਤੇ ਸੰਚਿਤ ਜੈਨ ਦੀ ਮੌਜੂਦਗੀ ’ਚ ਪੋਸਟਰ ਰਿਲੀਜ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜੀਵ ਮਲਿਕ ਨੇ ਮਾਰਕਿਟ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸੰਸਥਾ ਵਲੋਂ ਕੈਂਪ ਦੌਰਾਨ 1313 ਯੂਨਿਟ ਇਕੱਤਰ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਨਾਂ ਕਿਹਾ ਕਿ ਕੋਟਕਪੂਰਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ’ਤੇ ਮਰੀਜਾਂ ਨੂੰ ਖੂਨ ਦੀ ਲੋੜ ਪੈਣ ‘ਤੇ ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਹਮੇਸ਼ ਅੱਗੇ ਹੋ ਕੇ ਉਨਾਂ ਨੂੰ ਜਰੂਰਤ ਅਨੁਸਾਰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਕਿਹਾ ਕਿ ਪਿਛਲੇ ਸਾਲ 14 ਸਾਲ ਪੂਰੇ ਹੋਣ ’ਤੇ ਲਾਏ ਗਏ ਕੈਂਪ ਦੌਰਾਨ ਇੱਕ ਹਜਾਰ ਯੂਨਿਟ ਖੂਨ ਇਕੱਤਰ ਕਰਨ ਦੇ ਟੀਚੇ ਨੂੰ ਪੂਰਾ ਕਰਕੇ ਉਸ ਤੋਂ ਵੱਧ ਯੂਨਿਟ ਇਕੱਤਰ ਕੀਤੇ ਗਏ ਸਨ ਅਤੇ ਇਸ ਵਾਰ ਵੀ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਟੀਚੇ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਸ਼ਰਨਬੀਰ ਸਿੰਘ ਬੇਦੀ ਅਤੇ ਮਾਰਕਿਟ ਦੇ ਸਮੂਹ ਮੈਂਬਰਾਂ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸੰਸਥਾ ਵਲੋਂ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮਾਰਕਿਟ ਦੇ ਮੈਂਬਰਾਂ ਤੋਂ ਇਲਾਵਾ ਇੱਥੇ ਆਉਣ ਵਾਲੇ ਲੋਕਾਂ ਨੂੰ ਵੀ ਕੈਂਪ ਵਾਲੇ ਦਿਨ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।