ਪਿੰਡ ਘੱਲ ਕਲਾਂ ਦੇ ਸੁਲੱਖਣ ਸਿੰਘ ਨੇ ਆਪਣੇ ਪੁੱਤਰ ਗੁਰਪ੍ਰੀਤ ਗੋਪੀ ਦੇ ਵਿਆਹ ਚ’ ਕੋਠੇ ਤੇ ਦੋ ਮੰਜਿਆਂ ਨੂੰ ਜੋੜ ਕਿ ਸਪੀਕਰ ਲਾ ਦਿੱਤਾ ਜਿਸਨੂੰ ਸੁਣ ਕਿ ਪੁਰਾਣੇ ਸਮਿਆਂ ਦੀ ਮੁੜ ਤੋਂ ਯਾਦ ਦਵਾ ਦਿੱਤੀ। ਸੁਲੱਖਣ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਬਖਤੌਰ ਸਿੰਘ ਦਾ ਸ਼ੌਕ ਸੀ ਕਿ ਉਹ ਆਪਣੇ ਪੋਤਰੇ ਦਾ ਵਿਆਹ ਪੁਰਾਣੇ ਰੀਤੀ ਰਿਵਾਜਾਂ ਨਾਲ ਕਰੇ ਇਸੇ ਸ਼ੌਕ ਨੂੰ ਪੂਰਾ ਕਰਦਿਆਂ ਸੁਲੱਖਣ ਸਿੰਘ ਨੇ ਕੋਠੇ ਤੇ ਸਪੀਕਰ ਲਾਏ ਤੇ ਆਪਣੇ ਘਰ ਨੂੰ ਝੰਡੀਆਂ ਨਾਲ ਸਜਾਇਆ ਜਿਸ ਕਰਕੇ ਨੌਜਵਾਨਾਂ ਨੂੰ ਇੱਕ ਵੱਖਰੀ ਚੀਜ਼ ਵੇਖਣ ਨੂੰ ਮਿਲੀ ਤੇ ਲੋਕਾਂ ਨੂੰ ਸੱਭਿਆਚਾਰ ਨਾਲ ਪਿਆਰ ਕਰਨ ਲਈ ਪ੍ਰੇਰਿਤ ਕੀਤਾ।

Posted inਸਾਹਿਤ ਸਭਿਆਚਾਰ