ਕੁਰਾਲ਼ੀ, 10 ਮਈ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸ਼ਪੈਸ਼ਲ ਬੱਚਿਆਂ ਦੇ ਹਰ ਪੱਧਰ ‘ਤੇ ਮੁਕਾਬਲੇ ਕਰਵਾਉਣ ਵਾਲ਼ੀ ਅਥਾਰਟੀ ਸ਼ਪੈਸ਼ਲ ਉਲੰਪਿਕ ਭਾਰਤ ਪੰਜਾਬ ਵੱਲੋਂ 08 ਮਈ ਨੂੰ ਫੁਟਸਲ ਦੀਆਂ ਸੂਬਾਈ ਟੀਮਾਂ ਦੇ ਗਠਨ ਲਈ ਟਰਾਇਲ ਲਏ ਗਏ। ਜਿਨ੍ਹਾਂ ਦੌਰਾਨ ਸ. ਸ਼ਮਸ਼ੇਰ ਸਿੰਘ ਜੀ ਅਤੇ ਬੀਬੀ ਰਜਿੰਦਰ ਕੌਰ ਜੀ ਦੀ ਯੋਗ ਅਗਵਾਈ ਵਿੱਚ ਚੱਲ ਰਹੀ ਪ੍ਰਭ ਆਸਰਾ ਸੰਸਥਾ ਦੇ ਦੋ ਬੱਚਿਆਂ ਅਰਬਾਜ ਤੇ ਨਿੱਕੀ ਨੇ ਪੰਜਾਬ ਸੂਬੇ ਦੀ ਟੀਮ ਵਿੱਚ ਥਾਂ ਬਣਾਈ। ਜਿਕਰਯੋਗ ਹੈ ਪਿਛਲੇ ਵੀਹ ਸਾਲਾਂ ਤੋਂ ਬੇਸਹਾਰਾ ਨਾਗਰਿਕਾਂ ਲਈ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਹਿੱਤ ਨਿਸ਼ਕਾਮ ਸੇਵਾ ਕਰ ਰਹੀ ਪ੍ਰਭ ਆਸਰਾ ਸੰਸਥਾਂ ਨੇ ਇੱਥੇ ਰਹਿਣ ਵਾਲ਼ੇ ਬੱਚਿਆਂ ਨੂੰ ਉੱਚ-ਪੱਧਰੀ ਖੇਡ ਮੁਕਾਬਲਿਆਂ ਦੇ ਸਮਰੱਥ ਬਣਾਉਣ ਲਈ ਖੇਡ ਮੈਦਾਨ, ਕੋਚਾਂ, ਭੋਜਨ ਅਤੇ ਵਿਸ਼ੇਸ਼ ਸਾਜੋ-ਸਮਾਨ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਹੈ।