ਕੁਰਾਲ਼ੀ, 11 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਪ੍ਰਭ ਆਸਰਾ ਪਡਿਆਲਾ ਵਿਖੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਇੱਥੇ ਰਹਿੰਦੇ ਬੱਚਿਆਂ ਵੱਲੋਂ ਪਾਠ ਸ਼੍ਰੀ ਸੁਖਮਨੀ ਸਾਹਿਬ, ਕੀਰਤਨ ਅਤੇ ਅਰਦਾਸ ਕਰਨ ਉਪਰੰਤ ਗੁਰੂ ਕਾ ਲੰਗਰ ਲਗਾਇਆ ਗਿਆ। ਭਾਈ ਸਾਹਬ ਨੇ ਗੁਰੂ ਸਾਹਿਬ ਦੇ ਜੀਵਨ, ਸ਼ਹੀਦੀ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਅਧਿਆਤਮਕ ਆਧਾਰ ‘ਤੇ ਇਲਾਹੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਲੋਕਾਈ ਨੂੰ ਬਖਸ਼ੀ ਉੱਥੇ ਹੀ ਸੱਚ ਅਤੇ ਸਮਦ੍ਰਿਸ਼ਟੀ ਦੇ ਆਧਾਰ ‘ਤੇ ਪੀੜਤ ਲੋਕਾਈ ਦੀਆਂ ਸਮੱਸਿਆਵਾਂ ਜਿਵੇਂ ਕਿ ਕੋਹੜ ਦੇ ਰੋਗੀਆਂ ਲਈ ਸੇਵਾ-ਸੰਭਾਲ਼ ਕੇਂਦਰ ਬਣਾਉਣਾ, ਲਾਹੌਰ ਵਿਖੇ ਕਾਲ ਪੈ ਜਾਣ ਸਮੇਂ ਦਰਬਾਰ ਸਾਹਿਬ ਦੀ ਗੋਲਕ ਵੀ ਪੀੜਤਾਂ ਲਈ ਖੋਲ੍ਹ ਦੇਣੀ, ਪੀਣ ਵਾਲ਼ੇ ਪਾਣੀ ਦੀ ਸਮੱਸਿਆ ਹਿੱਤ ਖੂਹਾਂ ਦਾ ਨਿਰਮਾਣ ਆਦਿ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ। ਸੋ ਜੇਕਰ ਅੱਜ ਉਹਨਾਂ ਦੀਆਂ ਸਿੱਖਿਆਵਾਂ ਤੇ ਸਿਧਾਂਤਾਂ ਤੋਂ ਸੇਧ ਲੈ ਕੇ ਕਾਰਜ ਕੀਤੇ ਜਾਣ ਤਾਂ ਸਮਾਜ ਦੀ ਦਿਸ਼ਾ ਅਤੇ ਦਸ਼ਾ ਬਦਲੀ ਜਾ ਸਕਦੀ ਹੈ। ਇਸ ਮੌਕੇ ਪ੍ਰਭ ਆਸਰਾ ਪਰਿਵਾਰ ਦੇ ਸਮੂਹ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Comment
Your email address will not be published. Required fields are marked with *