ਕੁਰਾਲ਼ੀ, 1 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਆਪਣੀਆਂ ਲੋਕ-ਪੱਖੀ ਸੇਵਾਵਾਂ, ਵਿਸ਼ੇਸ਼ ਕਰਕੇ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਸੰਸਾਰ ਪ੍ਰਸਿੱਧ ਸੰਸਥਾ, ਪ੍ਰਭ ਆਸਰਾ ਪਡਿਆਲਾ ਦੀ ਮੁਹਿੰਮ ‘ਮਿਸ਼ਨ ਮਿਲਾਪ’ ਰਾਂਹੀ ਇੱਥੋਂ ਉਪਚਾਰ ਉਪਰੰਤ ਤੰਦਰੁਸਤ ਹੋਏ, 03 ਨਾਗਰਿਕ ਉਹਨਾਂ ਦਿਆਂ ਪਰਿਵਾਰਾਂ ਵਿੱਚ ਪਹੁੰਚਾਏ ਗਏ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇੱਕ 25 ਕੁ ਸਾਲ ਦੀ ਮਨਤੋਰੀਆ ਨਾਮ ਦੀ ਬੀਬੀ ਕੁਰਾਲ਼ੀ ਪੁਲਿਸ ਰਾਹੀਂ, ਆਨੰਦ ਸਿੰਘ (28 ਕੁ ਸਾਲ) ਪੁਲਿਸ ਚੌਂਕੀ ਬਲਾਕ ਮਾਜਰੀ ਦੁਆਰਾ ਅਤੇ ਲੱਗਭਗ 25 ਕੁ ਸਾਲ ਦੀ ਬੀਬੀ ਸਾਜਮਾ ਖਾਤੂਨ ਫਤਿਹਗੜ੍ਹ ਸਾਹਿਬ ਪੁਲਿਸ ਰਾਹੀਂ ਮਾਨਸਿਕ ਹਾਲਤ ਖਰਾਬ ਹੋਣ ਕਾਰਨ ਸੰਸਥਾ ਵਿੱਚ ਦਾਖਲ ਕਰਵਾਏ ਗਏ। ਜੋ ਕਿ ਸੜ੍ਹਕਾਂ ‘ਤੇ ਲਾਵਾਰਿਸ ਹਾਲਤ ਵਿੱਚ ਰੁਲ਼ ਰਹੇ ਸਨ। ਹੋਰ ਕਿਤਿਓਂ ਵੀ ਸਹਾਰਾ ਨਾ ਮਿਲਣ ‘ਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪ੍ਰਭ ਆਸਰਾ ਵਿਖੇ ਭਿਜਵਾ ਦਿੱਤਾ ਗਿਆ ਸੀ। ਜਿੱਥੇ ਇਹ ਇਲਾਜ, ਸਾਂਭ-ਸੰਭਾਲ ਅਤੇ ਪਰਿਵਾਰਾਂ ਦੇ ਪਤੇ ਖੋਜੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਗਏ। ਜਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ‘ਮਿਸ਼ਨ ਮਿਲਾਪ’ ਦੁਆਰਾ 1400 ਦੇ ਕਰੀਬ ਸੁੱਧ-ਬੁੱਧ ਗਵਾ ਚੁੱਕੇ ਬੇਸਹਾਰਾ ਤੇ ਮਾਨਸਿਕ ਪ੍ਰੇਸ਼ਾਨ ਨਾਗਰਿਕਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਸਪੁਰਦ ਕਰ ਚੁੱਕੀ ਹੈ।
Leave a Comment
Your email address will not be published. Required fields are marked with *