ਫਰੀਦਕੋਟ 25 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਬ੍ਰਾਹਮਣ ਪਰਿਸ਼ਦ ਰਾਸ਼ਟਰੀ ਕੋਰ ਕਮੇਟੀ ਨੇ ਪੰਜਾਬ ਬ੍ਰਾਹਮਣ ਸਭਾ ਦੇ ਲਈ ਹਿੰਦੀ ਅਤੇ ਸੰਸਕ੍ਰਿਤ ਦੇ ਵਿਦਵਾਨ ਲੇਖਕ ਡਾਕਟਰ ਨਿਰਮਲ ਕੌਸ਼ਿਕ ਨੂੰ ਬਤੌਰ ਸਕੱਤਰ ਨਿਯੁਕਤ ਕੀਤਾ ਡਾਕਟਰ ਨਿਰਮਲ ਕੌਸ਼ਿਕ ਸਰਕਾਰੀ ਬਰਜਿੰਦਰਾ ਕਾਲਜ ਤੋਂ ਸੇਵਾ ਮੁਕਤ ਹੋ ਕੇ ਬ੍ਰਾਹਮਣ ਸਭਾ ਫਰੀਦਕੋਟ, ਭਗਵਾਨ ਪਰਸ਼ੂਰਾਮ ਮੰਦਰ ਅਤੇ ਗੁਰੂ ਕੁਲ ਸੰਸਥਾਨ ਵਿੱਚ ਸਰਪਰਸਤ ਦੇ ਤੌਰ ਤੇ ਬ੍ਰਾਹਮਣ ਸਮਾਜ ਦੇ ਉਤਪਾਨ ਅਤੇ ਕਲਿਆਣ ਲਈ ਸੇਵਾ ਨਿਭਾਅ ਰਹੇ ਹਨ ਡਾਕਟਰ ਕੌਸ਼ਿਕ ਜੀ ਵੱਲੋਂ ਤਕਰੀਬਨ 60 ਕਿਤਾਬਾਂ ਹਿੰਦੀ ਪੰਜਾਬੀ ਤੇ ਸੰਸਕ੍ਰਿਤ ਭਾਸ਼ਾ ਵਿੱਚ ਲਿਖ ਕੇ, ਛਪਵਾ ਕੇ ,ਸਾਹਿਤ ਜਗਤ ਨੂੰ ਭੇਟ ਕੀਤੀਆ । ਡਾਕਟਰ ਨਿਰਮਲ ਕੌਸ਼ਿਕ ਵੱਲੋਂ ਵਿਸ਼ਵ ਬ੍ਰਾਹਮਣ ਪਰਿਸ਼ਦ ਅਤੇ ਪੰਜਾਬ ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਵਿਸ਼ਵਾਸ ਦਵਾਇਆ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ,ਉਹ ਉਸ ਨੂੰ ਨਿਭਾਉਣ ਦਾ ਭਰਪੂਰ ਤਨੋ ਮਨੋ ਧਨੋ ਯਤਨ ਕਰਨਗੇ ਡਾਕਟਰ ਨਿਰਮਲ ਕੌਸ਼ਿਕ ਜੀ ਨੂੰ ਬ੍ਰਾਹਮਣ ਸਭਾ ਪੰਜਾਬ ਸਕੱਤਰ ਦੀ ਜਿੰਮੇਵਾਰੀ ਮਿਲਣ ਤੇ ਫਰੀਦਕੋਟ ਦੀਆਂ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਐਡਵੋਕੇਟ ਰਾਜ ਕੁਮਾਰ ਗੁਪਤਾ ,ਪ੍ਰਧਾਨ ,ਸਨਾਤਨ ਹਿੰਦੂ ਧਰਮ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ,ਪ੍ਰਧਾਨ ,ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ, ਡਾਕਟਰ ਐਸ. ਐਸ. ਬਰਾੜ ,ਪ੍ਰਧਾਨ ,ਆਦਰਸ਼ ਨਗਰ ਵੈਲਫੇਅਰ ਕਮੇਟੀ, ਦਰਸ਼ਨ ਲਾਲ ਚੁੱਘ , ਪ੍ਰਧਾਨ, ਸੀਨੀਅਰ ਸਿਟੀਜਨ ਵੈਲਫੇਅਰ ਕਲੱਬ, ਰਮੇਸ਼ ਕੁਮਾਰ ਗੇਰਾ, ਪ੍ਰਧਾਨ, ਅਰੋੜਾ ਮਹਾ ਸਭਾ ,ਸੁਖਦੇਵ ਸਿੰਘ ਸ਼ਰਮਾ ,ਪ੍ਰਧਾਨ ,ਬ੍ਰਾਹਮਣ ਸਭਾ ਫਰੀਦਕੋਟ, ਸੁਰੇਸ਼ ਕੁਮਾਰ ਗੋਇਲ, ਪ੍ਰਧਾਨ, ਭਾਰਤ ਵਿਕਾਸ ਪਰਿਸ਼ਦ ਫਰੀਦਕੋਟ, ਗੁਰਚਰਨ ਸਿੰਘ ਭੰਗੜਾ ਕੋਚ ,ਪ੍ਰਧਾਨ, ਨੈਸ਼ਨਲ ਯੂਥ ਵੈਲਫੇਅਰ ਕਲੱਬ, ਰਕੇਸ਼ ਕੁਮਾਰ ਮਿੱਤਲ, ਪ੍ਰਧਾਨ, ਨੈਸ਼ਨਲ ਯੂਥ ਕਲੱਬ, ਦਵਿੰਦਰ ਸਿੰਘ ਪੰਜਾਬ ਮੋਟਰਜ ਪ੍ਰਧਾਨ ਸਿੱਖ ਗੁਰਮਤਿ ਪ੍ਰਚਾਰ, ਡਾਕਟਰ ਗੁਰਿੰਦਰ ਮੋਹਨ ਸਿੰਘ ਇਨਚਾਰਜ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ, ਭੁਪਿੰਦਰ ਸਿੰਘ ਪ੍ਰਧਾਨ ਰੋਜ਼ ਇਨਕਲੇਵ, ਸਰਬਨ ਸਿੰਘ ਗਿੱਲ ,ਪ੍ਰਧਾਨ, ਗੁਰੂ ਨਾਨਕ ਕਲੋਨੀ,ਅਤੇ ਹੋਰ ਅਹਦੇਦਾਰਾਂ ਨੇ ਵਧਾਈਆਂ ਦਿੱਤੀਆਂ।
Leave a Comment
Your email address will not be published. Required fields are marked with *