ਰਲ਼ ਗਏ ਜ਼ਾਲਮ ਅੱਥਰੇ ਸਾਰੇ
ਸਾਡੇ ਲਈ ਨੇਂ ਖ਼ਤਰੇ ਸਾਰੇ
ਸਾਡੇ ਹਿੱਸੇ ਦਾਲ਼ ‘ਤੇ ਸਬਜ਼ੀ
ਅਫ਼ਸਰਾਂ ਲਈ ਨੇਂ ਬੱਕਰੇ ਸਾਰੇ
ਜਦ ਤੱਕ ਸਿਰ ਤੇ ਪਿਉ ਦਾ ਸਾਇਆ
ਉਦੋਂ ਤੱਕ ਨੇਂ ਨਖ਼ਰੇ ਸਾਰੇ
ਮੁਕ ਜਾਣਾ ਸੀ ਪੋਲੀਓ ਜੇਕਰ
ਬੱਚੇ ਪੀਂਦੇ ਕ਼ਤਰੇ ਸਾਰੇ
ਦਿਲ ਦੇ ਜਿਹੜੇ ਕੀਤੇ ਸੀ ਤੂੰ
ਜੋੜ ਲਏ ਮੈਂ ਡੱਕਰੇ ਸਾਰੇ
ਬਾਕੀ ਰਹਿਣ ਲਈ ਇਕ ਮੁੱਠ ਹੋਵੋ
ਮੁਕ ਜਾਓਗੇ ਵੱਖਰੇ ਸਾਰੇ
ਮੈਂ ਸੱਚ ਮਾਰਦਾਂ ਮੂੰਹ ਤੇ ਰਾਜ
ਤਾਂ ਫਿਰਦੇ ਨੇਂ ਬਿਫਰੇ ਸਾਰੇ

ਮੁਸਤਫ਼ਾ ਰਾਜ। +923016937817
ਸਾਹੀਵਾਲ , ਪੰਜਾਬ ਪਾਕਿਸਤਾਨ