ਪਿਛਲੇ ਸਾਲ ਪੰਜਾਬ ਸਰਕਾਰ ਨੇ ਅਸਿਸਟੈਟ ਪੋ੍ਰਫੈਸਰਾਂ ਦੀਆਂ ਨਵੀਆਂ ਪੋਸਟਾਂ ਭਰਨ ਨੂੰ ਪ੍ਰਵਾਨਗੀ ਦਿੱਤੀ ਸੀ ਜੋ ਉਚੇਰੀ ਸਿੱਖਿਆ ਦੇ ਸੁਧਾਰ ਲਈ ਜਰੂਰੂੀ ਹੈ ।ਆਸ ਸੀ ਇਹ ਪ੍ਰਕ੍ਰਿਆ ਜਲਦੀ ਨਵੇਂ ਸ਼ੈਸ਼ਨ ਤੋਂ ਪਹਿਲਾਂ ਮੁਕੰਮਲ ਹੋ ਜਾਵਗੀ ਪਰ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ।ਸਰਕਾਰ ਦੇ ਸਿੱਖਿਆ ਸੁਧਾਰ ਦੇ ਪਹਿਲ ਅਧਾਰਤ ਮੁੱਦੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ।ਤਕਰੀਬਨ ਸਰਕਾਰ ਨੇ ਦੋ ਸਾਲ ਦਾ ਸਮਾਂ ਲੰਘਾ ਰਿਹਾ ਹੈ ।
ਪਿਛਲੇ ਤੋਂ ਪਿਛਲੇ ਸਾਲ ਸ਼ੁਰੂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਅਧੀਨ ਚਲ ਰਹੇ ਕੰਸਟੀਚਿਊਟ ਕਾਲਜਾਂ ਵਿੱਚ 6 ਪਿੰ੍ਰਸੀਪਲ ਅਤੇ 133 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਪੱਕੀਆਂ ਆਸਾਮੀਆਂ ਲਈ ਵਿਗਿਆਪਨ ਦਿੱਤਾ ਗਿਆ ।ਯੋਗ ਉਮਦਿਵਾਰਾਂ ਵਿੱਚ ਅਪਲਾਈ ਕਰਨ ਵੇਲੇ ਬੜਾ ਉਤਸ਼ਾਹ ਵੇਖਿਆ ਗਿਆ ।ਖੋਜ-ਪੱਤਰਾਂ , ਕਿਤਾਬਾਂ , ਪੇਪਰ ਰੀਡਿੰਗ ਆਦਿ ਥੱਬਾ-ਥੱਬਾ ਦਸਤਾਵੇਜ਼ ਕਿਲੋਆਂ ‘ਚ ਵੀ ਜਮ੍ਹਾਂ ਕਰਵਾਏ । ਕਿ ਕੰਮ ਹੁਣ ਬਣਿਆ ਸਮਝੋ । ਅਪਲਾਈ ਕਰਨ ਦੀ ਆਖਰੀ ਤਾਰੀਖ 14 ਜਨਵਰੀ 2022 ਸੀ ਅਤੇ ਅਰਜ਼ੀ ਫੀਸ ਐਸ.ਟੀ. /ਐਸ.ਸੀ./ ਬੀ.ਸੀ. ਲਈ 750 ਰੁ: ਪਲੱਸ ਜੀ .ਐਸ. ਟੀ. ਕੁਲ 885 ਰੁ: , ਐਕਸ-ਸਰਵਿਸਮੈਨ / ਈ .ਡਬਲਿਯੂ . ਐਸ . ਲਈ 590 ਰੁ: ( ਸਮੇਤ ਜੀ.ਐਸ.ਟੀ.) ਅਤੇ ਜਨਰਲ / ਦੂਜੀਆਂ ਸ੍ਰੇਣੀਆਂ ਲਈ ( 1770 ਰੁ: ਸਮੇਤ ਟੈਕਸ ) ਰੱਖੀ ਗਈ ਜਿਸ ਨਾਲ ਲੱਖਾਂ ਰੁਪਿਆ ਯੂਨੀਵਰਸਿਟੀ ਕੋਲ ਜਮ੍ਹਾਂ ਹੋਇਆ ।ਫਾਰਮ ਜਮ੍ਹਾਂ ਕਰਵਾਉਣ ਸਮੇਂ ਟਿਕਟਾਂ ਲੱਗੇ ਦੋ-ਦੋ ਲਿਫਾਫੇ ਵੀ ਲਏ ਗਏ । ਇਹ ਸਾਰਾ ਕੁਝ ਯੂ.ਜੀ.ਸੀ. ਗਾਈਡ ਲਾਈਨਜ਼ ਅਨੁਸਾਰ ਕਰਨ ਦੀ ਗੱਲ ਕੀਤੀ ਗਈ ।ਆਸ ਸੀ ਨਵੇਂ ਆਏ ਵੀ .ਸੀ. ਨੇ ਸਿਖਿਆ ਸੁਧਾਰ ਲਈ ਇਨ੍ਹਾਂ ਕਾਲਜਾਂ ਦੇ ਬਾਰੇ ਸੋਚਿਆ ਹੈ ਸਾਇਦ ਜਲਦੀ ਹੀ ਉਸੇ ਸ਼ੈਸ਼ਨ ਦੌਰਾਨ ਭਰਤੀ ਕਰ ਲਈ ਜਾਵੇਗੀ ਪਰ ਊਠ ਦਾ ਬੁੱਲ੍ਹ ਲਟਕਦਾ ਹੀ ਰਹਿ ਗਿਆ ।ਕੋਈ ਪ੍ਰਕ੍ਰਿਆ ਸ਼ੁਰੂ ਨਹੀਂ ਹੋਈ । ਇਸ ਤਰ੍ਹਾਂ ਦੇ ਕਦਮ ਨੋਜਵਾਨਾਂ ਅੰਦਰ ਨਿਰਾਸ਼ਾ ਪੈਦਾ ਕਰਨ ਤੋਂ ਇਲਾਵਾ ਹੋਰ ਕੀ ਕਰਨਗੇ । ਆਪ ਸਰਕਾਰ ਨੂੰ ਵੀ ਇਸ ਬਾਰੇ ਲੌੜੀਂਦੇ ਫੰਡ ਜਾਰੀ ਕਰਨ ‘ਚ ਝਿਜਕ ਨਹੀਂ ਕਰਨੀ ਚਾਹੀਦੀ । ਜੇ ਕਰ ਮੁੱਖ ਮੰਤਰੀ ਉਚੇਰੀ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਗੰਭੀਰ ਹਨ ਸੋ ਉਨ੍ਹਾਂ ਨੂੰ ਵੀ ਇਸ ਮਾਮਲੇ ‘ਚ ਜਲਦੀ ਤੋਂ ਜਲਦੀ ਭਰਤੀ ਪ੍ਰਕ੍ਰਿਆ ਸ਼ੁਰੂ ਕਰਾਉਣ ‘ਚ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ ।ਯੂਨੀਵਰਸਿਟੀ ਨੇ ਇਨ੍ਹਾਂ ਕਾਲਜਾਂ ਨੂੰ ਸ਼ੁਰੂ ਕਰਕੇ ਪੇਂਡੂ ਖੇਤਰ ਵਿੱਚ ਵਿੱਦਿਆ ਦੇ ਪਾਸਾਰ ਕਰਨ ਲਈ ਉਪਰਾਲਾ ਕੀਤਾ ਸੀ ਜਿਸ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਅਤੇ ਖਾਸ ਕਰਕੇ ਪੇਂਡੂ ਲੜਕੀਆਂ ਲਈ ਲਾਹੇਵੰਦ ਹਨ । ਪਰ ਇਨ੍ਹਾਂ ਕਾਲਜਾਂ ਅੰਦਰ ਸਟਾਫ ਦੀ ਕਮੀ ਰੜਕ ਰਹੀ ਹੈ ਜਿਸ ਨਾਲ ਮਿਆਰੀ ਸਿੱਖਿਆ ਨੋਜਵਾਨਾਂ ਨੂੰ ਨਹੀਂ ਮਿਲ ਰਹੀ ।ਹਜ਼ਾਰਾਂ ਯੋਗ ਬੇਰੁਜ਼ਗਾਰ ਕਾਲਜ ਅਧਿਆਪਕ ਉੱਚ ਡਿਗਰੀਆਂ , ਤਜ਼ਰਬੇ ਆਦਿ ਚੁੱਕੀਂ ਫਿਰਦੇ ਹਨ । ਪਿਛਲੀ ਸਰਕਾਰ ਨੇ ਜਾਂਦੇ ਜਾਂਦੇ ਕਾਹਲੀ ਨਾਲ 115 ਅਸਿਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਦੀ ਭਰਤੀ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਸੀ ਪਰ ਇਹ ਭਰਤੀ ਮਾਨਯੋਗ ਹਾਈ ਕੋਰਟ ਨੇ ਸਟੇਅ ਕਰਕੇ ਬਾਅਦ ‘ਚ ਭਰਤੀ ਰੱਦ ਕਰਨ ਦਾ ਫੈਸ਼ਲਾ ਸੁਣਾ ਦਿੱਤਾ ਸਰਕਾਰ ਨੇ ਹੁਣ ਡਬਲ ਬੈਂਚ ‘ਚ ਅਪੀਲ ਪਾਈ ਹੋਈ ਹੈ ਸਰਕਾਰ ਜਵਾਬਦਾਵਾ ਪੂਰਾ ਕਰਕੇ ਨਹੀਂ ਦੇ ਰਹੀ ਜਿਸ ਨਾਲ ਪੇਸ਼ੀਆਂ ਅੱਗੇ ਪੈਂਦੀਆਂ ਜਾ ਰਹੀਆਂ ਹਨ ।
ਹਾਲ ਦੀ ਘੜੀ ਪੰਜਾਬ ਅੰਦਰ ਸਰਕਾਰੀ ਅਤੇ ਕੰਸਟੀਚਿਊਟ ਕਾਲਜਾਂ ਦੀ ਸਥਿਤੀ ਡਾਵਾਂ ਡੋਲ ਹੀ ਹੈ ।ਇਨ੍ਹਾਂ ਕਾਲਜਾਂ ਦੀਆਂ ਖਾਲੀ ਪੋਸਟਾਂ ਨੂੰ ਆਰਜ਼ੀ ਤੌਰ ਉੱਪਰ ਭਰਨ ਦੇ ਇਸ਼ਤਿਹਾਰ ਜਦੋਂ ਦਿੱਤੇ ਜਾਂਦੇ ਹਨ ਤਾਂ ਕੌਝਾ ਮਜ਼ਾਕ ਹੀ ਲੱਗਦਾ ਹੁੰਦਾ ਜਦੋਂ ਤਨਖਾਹ ਸਿਰਫ ਪੰਦਰਾਂ ਹਜ਼ਾਰ ਰੁਪਏ , ਨਾਲ ਐਡਹਾਕ , ਕਿਸੇ ਸਮੇਂ ਕੱਢਣ ਦੀ ਗੱਲ ਆਦਿ ਸ਼ਰਤਾਂ ਨਾਲ ਹੁੰਦੀਆਂ ਹਨ, ਪੂਰਾ ਸ਼ੈਸ਼ਨ ਤਨਖਾਹ ਵੀ ਨਹੀਂ ਮਿਲਦੀ , ਸਾਲ ਦਾ ਤਜਰਬਾ ਵੀ ਨਹੀਂ ਬਣਦਾ ਕਿਉਂ ਕਿ ਛੁੱਟੀਆਂ ਦੌਰਾਨ ਛੁੱਟੀ ਕਰ ਦਿੱਤੀ ਜਾਂਦੀ ਹੈ । ਉਂਝ ਸਾਰੀਆਂ ਡਿਊਟੀਆਂ ਇਨ੍ਹਾਂ ਐਡਹਾਕ ਅਧਿਆਪਕਾਂ ਦੀਆਂ ਛੁੱਟੀਆਂ ‘ਚ ਵੀ ਲਾ ਦਿੱਤੀਆਂ ਜਾਂਦੀਆਂ ਨੇ । ਇੱਕ ਰੈਗੂਲਰ ਚਪੜਾਸੀ ਵੀ ਇਨ੍ਹਾਂ ਪ੍ਰੋਫੈਸਰਾਂ ਤੋਂ ਵੱਧ ਤਨਖਾਹ ਲੈਂਦਾ ਹੈ , ਇਹ ਸਾਡੇ ਲਈ ਵੀ ਸੋਚਣ ਵਾਲੀ ਗੱਲ ਹੈ , ਇਹ ਮੁੱਦੇ ਨੂੰ ਸਾਡੇ ਰਾਜਨੀਤਕ ਨੁਮਾਇੰਦਿਆਂ ਨੂੰ ਵਿਧਾਨ ਸਭਾ / ਸੰਸਦ ‘ਚ ਉਠਾਉਣਾ ਚਾਹੀਦਾ ਹੈ । ਵਿਰੋਧੀ ਪਾਰਟੀਆਂ ਵੀ ਅੱਖਾਂ ਮੀਚ ਕੇ ਸਮਾਂ ਲੰਘਾਉਣ ਦੀ ਨੀਤੀ ਅਪਣਾਉਂਦੀਆਂ ਹਨ , ਸਿਰਫ ਵੋਟਾਂ ਵੇਲੇ ਲੋਕਾਂ ਨੂੰ ਸਬਜ਼ਬਾਗ ਦਿੰਦੀਆਂ ਹਨ । ਸੋ ਪੰਜਾਬੀ ਯੂਨੀਵਰਸਿਟੀ ਦੇ ਵਾਈਸ- ਚਾਂਸਲਰ , ਰਜਿਸਟਰਾਰ ਨੂੰ ਇਸ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਭਰਤੀ ਕਿਉਂ ਨਹੀਂ ਹੋ ਰਹੀ , ਕਿਹੜਾ ਅੜਿੱਕਾ ਲੱਗ ਗਿਆ , ਇਹ ਦੂਰ ਕਿਵੇਂ ਹੋਵੇਗਾ, ਜਿਸ ਭਰਤੀ ਨੂੰ ਬੇਸਬਰੀ ਨਾਲ ਯੋਗ ਉਮੀਦਵਾਰ ਉਡੀਕ ਰਹੇ ਹਨ ।ਯੂਨੀਵਰਸਿਟੀ ਦੀ ਵੈਬਸਾਈਟ ਤੇ ਇਸ ਸਬੰਧੀ ਕੋਈ ਜਿਕਰ ਤੱਕ ਨਹੀਂ । ਫਾਰਮ ਵੀ ਮੈਨੁਅਲ ਭਰਵਾ ਕੇ ਹੀ ਲਏ ਸੀ , ਇਸ ਦਾ ਕੀ ਰਾਜ਼ ਹੈ ਇਹ ਤਾਂ ਯੂਨੀਵਰਸਿਟੀ ਹੀ ਦੱਸ ਸਕਦੀ ਜਦੋਂ ਕਿ ਹੋਰ ਪੋਸਟਾਂ ਲਈ ਆਨ ਲਾਈਨ ਅਪਲਾਈ ਕਰਵਾਇਆ ਜਾਂਦਾ ਹੈ ।ਫੀਸ਼ਾਂ ਦੇ ਜ਼ਰੀਏ ਲੱਖਾਂ ਰੁਪਏ ਇੱਕਠੇ ਕੀਤੇ ਗੲੈ ਹਨ ।ਹੁਣ ਦੋ ਸਾਲ ਦਾ ਸਮਾਂ ਲੰਘਣ ਉਪਰੰਤ ਮਾਨਯੋਗ ਵਾਈਸ ਚਾਂਸਲਰ ਨੂੰ ਇਸ ਭਰਤੀ ਨੂੰ ਜਲਦੀ ਨੇਪੜ੍ਹੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਤਾਂ ਕਿ ਉਚੇਰੀ ਸਿੱਖਿਆ ਦੇ ਸੁਧਾਰ ਨੂੰ ਸਹੀ ਅਰਥਾਂ ‘ਚ ਲਾਗੂ ਕੀਤਾ ਜਾ ਸਕੇ ।ਪਿਛਲੀ ਸਰਕਾਰ ਵਲੋਂ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਕਰਨ ਦੀ ਪ੍ਰਕ੍ਰਿਆ ਪਹਿਲਾਂ ਹੀ ਮਾਣਯੋਗ ਹਾਈ ਕੋਰਟ ਵਿੱਚ ਰੱਦ ਹੋਣ ਕਾਰਨ ਹੁਣ ਡਬਲ ਬੈਂਚ ਕੋਲ ਪੇਸ਼ੀਆਂ ਹੀ ਪੈ ਰਹੀਆਂ ਹਨ ਕਿਉਂ ਕਿ ਸਰਕਾਰ ਵਲੋਂ ਸੁਹਿਰਦਤਾ ਨਾਲ ਜਵਾਬਦਾਵਾ ਨਹੀਂ ਪੇਸ਼ ਕੀਤਾ ਜਾ ਰਿਹਾ ।ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ ਸਾਲ ਤੋਂ ਇਹ ਸਿਲੈਕਟ ਹੋਏ ਉਮੀਦਵਾਰ ਧਰਨਾ ਲਾਈ ਬੈਠੇ ਹਨ ਜਦੋਂ ਕਿ ਢਾਈ ਸੌ ਦੇ ਕਰੀਬ ਸਿਲੈਕਟ ਹੋਏ ਉਮੀਦਵਾਰ ਕਾਲਜਾਂ ਵਿੱਚ ਡਿਊਟੀ ਨਿਭਾ ਰਹੇ ਤਨਖਾਹ ਲੈ ਰਹੇ ਹਨ । ਸਰਕਾਰ ਨੂੰ ਇਸ ਮਸਲੇ ਦਾ ਹੱਲ ਗੰਭੀਰਤਾ ਨਾਲ ਉਚੇਰੀ ਸਿੱਖਿਆਂ ਨੂੰ ਬਚਾਉਣ ਲਈ ਕੱਢਣਾ ਚਾਹੀਦਾ ਹੈ ।
—-ਮੇਜਰ ਸਿੰਘ ਨਾਭਾ ਮੋ: 9463553962 , ਗੁਰੂ ਤੇਗ ਬਹਾਦਰ ਨਗਰ , ਨਾਭਾ ( ਪਟਿਆਲਾ )