ਫਰੀਦਕੋਟ 10 ਅਕਤੂਬਰ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 6 ਅਕਤੂਬਰ 2024 ਦਿਨ ਐਤਵਾਰ ਨੂੰ ਸਥਾਨਕ ਪੈਨਸ਼ਨਰਜ ਭਵਨ ਫਰੀਦਕੋਟ ਵਿਖੇ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਜੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ: ਕ੍ਰਿਸ਼ਨ ਲਾਲ ਬਕੋਲੀਆ, ਪ੍ਰਸਿੱਧ ਗੀਤਕਾਰ ਜੀਤ ਗੋਲੇਵਾਲੀਆ , ਕਰਨਲ ਬਲਬੀਰ ਸਿੰਘ ਸਰਾਂ ਸੁਸ਼ੋਭਿਤ ਹੋਏ। ਇਸ ਇਕੱਤਰਤਾ ਵਿੱਚ ਲਗਭਗ ਦੋ ਦਰਜਨ ਤੋਂ ਵੱਧ ਸਾਹਿਤਕਾਰਾਂ ਨੇ ਭਾਗ ਲਿਆ। ਜਿੰਨਾਂ ਵਿੱਚ ਇਕਬਾਲ ਘਾਰੂ, ਸੁਰਿੰਦਰਪਾਲ ਸ਼ਰਮਾ ਭਲੂਰ, ਰਾਜ ਧਾਲੀਵਾਲ , ਇੰਜ : ਦਰਸ਼ਨ ਰੋਮਾਣਾ , ਪ੍ਰੋ ਪਾਲ ਸਿੰਘ , ਇੰਦਰਜੀਤ ਸਿੰਘ ਖੀਵਾ, ਇੰਜ: ਲਾਲ ਸਿੰਘ ਕਲਸੀ , ਸੁਖਚੈਨ ਥਾਂਦੇਵਾਲ , ਡਾ ਧਰਮ ਪ੍ਰਵਾਨਾ , ਹਰਸੰਗੀਤ ਸਿੰਘ ਗਿੱਲ , ਬਲਵਿੰਦਰ ਫਿੱਡੇ, ਪਰਮਜੀਤ ਸਿੰਘ , ਜੱਸਾ ਫੈਰੋਕੇ , ਨੇਕ ਸਿੰਘ ਮਾਹੀ , ਗੁਰਤੇਜ ਪੱਖੀ ਕਲਾਂ , ਜਗਦੀਪ ਹਸਰਤ , ਸੁਖਦੇਵ ਸਿੰਘ ਮਚਾਕੀ, ਜਗਸੀਰ ਸਿੰਘ , ਹੁਕਮ ਚੰਦ , ਸ਼ਿਵਨਾਥ ਦਰਦੀ , ਵਤਨਵੀਰ ਜ਼ਖਮੀ ਆਦਿ ਨਵੇਂ ਤੇ ਪੁਰਾਣੇ ਮੈਂਬਰਾਂ ਨੇ ਹਾਜ਼ਰੀ ਲਵਾਈ। ਸਭ ਤੋ ਪਹਿਲਾਂ ਇਸ ਮੀਟਿੰਗ ਵਿੱਚ ਦੋ ਸ਼ੋਕ ਮਤੇ ਪਾਏ ਗਏ ਜਿਸ ਵਿੱਚ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਤੇ ਲੋਕ ਪੱਖੀ ਲੇਖਕ ਅਤੇ ਅਦਾਕਾਰ ਗੁਰਸ਼ਰਨ ਸਿੰਘ ਭਾਜੀ ( ਭਾਈ ਮੰਨਾ ਸਿੰਘ ) ਦੀ ਧਰਮ ਪਤਨੀ ਸ੍ਰੀ ਮਤੀ ਕੈਲਾਸ਼ ਕੌਰ ਅਤੇ ਪੰਜਾਬੀ ਸਾਹਿਤ ਸਭਾ ਫਰੀਦਕੋਟ ਦੇ ਮੁੱਢਲੇ ਮੈਂਬਰ ਅਤੇ ਉੱਚ ਕੋਟੀ ਦੇ ਕਵੀ ਦਿਆਲ ਸਿੰਘ ਸਾਕੀ ਉਰਫ ਸਾਕੀ ਫਰੀਦਕੋਟੀ ਜੀ ਦੀ ਪਤਨੀ ਸ੍ਰੀ ਮਤੀ ਕੁਲਵੰਤ ਕੌਰ ਦੇ ਅਕਾਲ ਚਲਾਣੇ ਤੇ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿੱਛੜੀ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਸਭਾ ਵੱਲੋਂ ਮਹਾਨ ਸੁਤੰਤਰਤਾ ਸੰਗਰਾਮੀ ਤੇ ਆਜ਼ਾਦੀ ਘੁਲ਼ਾਟੀਏ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। ਉਪਰੰਤ ਸਾਰੇ ਹਾਜ਼ਰੀਨ ਲੇਖਕਾਂ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ ਗਏ ਜਿਸ ਵਿੱਚ ਵਰਤਮਾਨ ਹਾਲਤ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਅਤੀਤ ਦੇ ਪਰਛਾਂਵਿਆਂ ਦੀਆਂ ਬਾਤਾਂ ਪਾਈਆਂ ਗਈਆਂ। ਸਭਾ ਵੱਲੋਂ ਸਭਾ ਦੇ ਸਾਬਕਾ ਪ੍ਰਧਾਨ ਪਾਲ ਸਿੰਘ ਦੇ ਸਿਹਤਯਾਬ ਹੋਣ ਅਤੇ ਸਭਾ ਵਿੱਚ ਕਾਫ਼ੀ ਸਮੇਂ ਮਗਰੋਂ ਹਾਜ਼ਰੀ ਲਗਵਾਉਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਜਿਸ ਤੇ ਪ੍ਰੋ ਪਾਲ ਸਿੰਘ ਵੱਲੋ ਸਮੁੱਚੀ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦਾ ਸ਼ੁਕਰੀਆ ਅਦਾ ਕੀਤਾ ਗਿਆ।