ਫਰੀਦਕੋਟ 8 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ( ਸੇਖੋ ) ਦੀ ਮਾਸਿਕ ਇਕੱਤਰਤਾ ਮਿਤੀ 5 ਮਈ 2024ਦਿਨ ਐਤਵਾਰ ਨੂੰ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਦੀ ਪਧਾਨਗੀ ਹੇਠ ਪੈਨਸ਼ਨਰਜ ਭਵਨ ਨਜ਼ਦੀਕ ਹੁੱਕੀ ਵਾਲਾ ਚੌਕ ਵਿਖੇ ਹੋਈ ਜਿਸ ਵਿੱਚ ਤਕਰੀਬਨ ਦੋ ਦਰਜਨ ਦੇ ਕਰੀਬ ਸਾਹਿਤਕਾਰਾਂ ਨੇ ਭਾਗ ਲਿਆ। ਜਿੰਨ੍ਹਾਂ ਵਿੱਚ ਸਭਾ ਦੇ ਜਨਰਲ ਸਕੱਤਰ ਇਕਬਾਲ ਘਾਰੂ , ਇੰਜ. ਦਰਸ਼ਨ ਰੋਮਾਣਾ , ਵਤਨਵੀਰ ਜ਼ਖਮੀ , ਸੁਰਿੰਦਰਪਾਲ ਸ਼ਰਮਾ ਭਲੂਰ , ਰਾਜ ਧਾਲੀਵਾਲ , ਗੁਰਤੇਜ ਪੱਖੀ ਕਲਾਂ , ਗੁਰਾਦਿੱਤਾ ਸਿੰਘ ਸੰਧੂ , ਨੇਕ ਸਿੰਘ ਮਾਹੀ , ਬਲਵਿੰਦਰ ਫਿੱਡੇ , ਜਸਵੰਤ ਸਿੰਘ ਸਰਾਂ , ਜਗਦੀਪ ਹਸਰਤ , ਸੁਖਚੈਨ ਥਾਂਦੇਵਾਲ , ਸੁਖਦੇਵ ਸਿੰਘ ਮਚਾਕੀ , ਸਾਧੂ ਸਿੰਘ ਚੰਮੇਲੀ , ਅਰਜਨ ਸਿੰਘ , ਬਲਵੰਤ ਗੱਖੜ ਨੇ ਭਾਗ ਲਿਆ। ਸਭਾ ਦੇ ਜਨਰਲ ਸਕੱਤਰ ਇਕਬਾਲ ਘਾਰੂ ਨੇ ਕੇਂਦਰੀ ਲਿਖਾਰੀ ਸਭਾ ( ਸੇਖੋਂ ) ਦੀ ਫਗਵਾੜਾ ਵਿਖੇ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਕੀਤੇ ਗਏ ਵਿਚਾਰ ਵਟਾਂਦਰੇ ਦੀ ਰੂਪ ਰੇਖਾ ਸਮੂਹ ਮੈਬਰਾਨ ਦੇ ਸਨਮੁਖ ਕੀਤੀ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਸਾਹਿਤਕ ਸਰਗਰਮੀਆਂ ਬਾਰੇ ਚਾਨਣਾ ਪਾਇਆ। ਹਾਜ਼ਰ ਲੇਖਕਾਂ ਨੇ ਆਪੋ ਆਪਣੇ ਕਲਾਮ ਪੇਸ਼ ਕੀਤੇ। ਜਿੰਨਾਂ ਤੇ ਭੱਖਵੀ ਬਹਿਸ ਹੋਈ। ਸਭਾ ਦੇ ਮੈਂਬਰਾਂ ਵੱਲੋਂ ਵਿੱਛੜ ਚੁੱਕੀਆਂ ਸ਼ਖਸ਼ੀਅਤਾਂ ਦੀ ਆਤਮਿਕ ਸ਼ਾਂਤੀ ਦੇ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ। ਜਿੰਨਾਂ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਮੋਹਨਜੀਤ , ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ ਦੇ ਭਾਈ ਸਾਹਿਬ ਅਤੇ ਸੁਖਚੈਨ ਥਾਂਦੇਵਾਲ ਦੇ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਨੇ ਆਪਣੇ ਸੁਝਾਅ ਅਤੇ ਕੀਮਤੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਕੇਵਲ ਸਾਹਿਤਕ ਮੀਟਿੰਗਾਂ ਤੱਕ ਹੀ ਸੀਮਿਤ ਨਹੀ ਰਹਿਣਾ ਚਾਹੀਦਾ ਸਗੋ ਸਾਂਝੀਆਂ ਰਚਨਾਵਾਂ ਦੀ ਪੁਸਤਕ ਵੀ ਪ੍ਰਕਾਸ਼ਿਤ ਕਰਨੀ ਚਾਹੀਦੀ ਹੈ ਅਤੇ ਦੂਰ ਨੇੜਿਓ ਸਾਹਿਤਕਾਰਾਂ ਨਾਲ ਸਾਹਿਤਕ ਮਿਲਣੀ ਦਾ ਪ੍ਰੋਗਰਾਮ ਵੀ ਉਲੀਕਣਾ ਚਾਹੀਦਾ ਹੈ।
Leave a Comment
Your email address will not be published. Required fields are marked with *