ਫਰੀਦਕੋਟ 6 ਜੂਨ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਰਨਲ ਬਲਵੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਫਰੀਦਕੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪੰਜਾਬੀ ਬਚਾਓ ਮੰਚ ਪੰਜਾਬ ਦੇ ਪ੍ਰਧਾਨ ਵਿੱਕੀ ਸਿੰਘ ਮੋਹਾਲੀ ਹਾਜ਼ਰ ਹੋਏ। ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਇਕਬਾਲ ਘਾਰੂ ਤੋਂ ਇਲਾਵਾ ਸੁਰਿੰਦਰਪਾਲ ਸ਼ਰਮਾ ਭਲੂਰ , ਇੰਜ. ਦਰਸ਼ਨ ਸਿੰਘ ਰੋਮਾਣਾ , ਲਾਲ ਸਿੰਘ ਕਲਸੀ , ਰਾਜ ਧਾਲੀਵਾਲ , ਧਰਮ ਪ੍ਰਵਾਨਾ , ਹਰਸੰਗੀਤ ਗਿੱਲ , ਸੁਖਦੇਵ ਸਿੰਘ ਮਚਾਕੀ , ਸਾਧੂ ਸਿੰਘ ਚਮੇਲੀ , ਮੁਖਤਿਆਰ ਵੰਗੜ , ਬਲਵੰਤ ਗੱਖੜ , ਜਸਵੰਤ ਸਿੰਘ ਸਰਾਂ , ਜਗਦੀਪ ਹਸਰਤ , ਨੇਕ ਸਿੰਘ ਮਾਹੀ , ਕੁਲਵਿੰਦਰ ਵਿਰਕ , ਇੰਦਰਜੀਤ ਸਿੰਘ ਖੀਵਾ , ਵਤਨਵੀਰ ਜ਼ਖਮੀ ਆਦਿ ਨੇ ਭਰਵੀ ਹਾਜ਼ਰੀ ਲਗਵਾਈ। ਸਭਾ ਵੱਲੋਂ ਕੁਝ ਸ਼ੋਕ ਮਤੇ ਪਾਸ ਕੀਤੇ ਗਏ ਜਿਹਨਾ ਵਿੱਚ ਪ੍ਰਸਿੱਧ ਸ਼ਾਇਰ ਸੁਨੀਲ ਚੰਦਿਆਣਵੀ ਦੀ ਧਰਮ ਪਤਨੀ ਸ੍ਰੀਮਤੀ ਰਣਬੀਰ ਕੌਰ ਸੇਵਾ ਮੁਕਤ ਪ੍ਰਿੰਸੀਪਲ ਅਤੇ ਨਿਰਮਲ ਸਿੰਘ ਸਾਧਾਵਾਲੀਆ ਪ੍ਰਸਿੱਧ ਲੇਖਕ ਅਤੇ ਡਾਇਰੈਕਟਰ ਦੇ ਪਿਤਾ ਸ੍ਰੀ ਸੁਖਚੈਨ ਸਿੰਘ ਅਤੇ ਪ੍ਰਸਿੱਧ ਸਮਾਜ ਸੇਵੀ ਅਮਰਜੀਤ ਸਿੰਘ ਡੋਡ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰ ਕੇ ਅਰਦਾਸ ਕੀਤੀ ਗਈ ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਹਨਾ ਤੇ ਭਰਵੀ ਬਹਿਸ ਹੋਈ। ਇਿਸ ਉਪਰੰਤ ਵਿੱਕੀ ਸਿੰਘ ਮੋਹਾਲੀ ਨੇ ਪੰਜਾਬੀ ਮਾਤ ਭਾਸ਼ਾ ਨੂੰ ਬਚਾਉਣ ਲਈ ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ ਤੇ ਸਭਾ ਦੇ ਮੈਂਬਰਾਂ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ।
Leave a Comment
Your email address will not be published. Required fields are marked with *