ਸ਼ਾਇਰ ਸੁਰਜੀਤ ਪਾਤਰ ਜੀ ਨੂੰ ਕੀਤਾ ਗਿਆ ਯਾਦ
ਮਾਛੀਵਾੜਾ ਸਾਹਿਬ 27 ਮਈ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਹੋਈ । ਪੰਜਾਬੀ ਦੇ ਮਸ਼ਹੂਰ ਸ਼ਾਇਰ ਸ਼੍ਰੀ ਸੁਰਜੀਤ ਸਿੰਘ ਪਾਤਰ ਦੇ ਸਦੀਵੀ ਵਿਛੋੜੇ ਤੇ ਸਭਾ ਵੱਲੋ ਸ਼ੋਕ ਮਤਾ ਪਾਇਆ ਗਿਆ ਤੇ ਗੁਰਸੇਵਕ ਸਿੰਘ ਢਿਲੋ , ਗੀਤਕਾਰ ਕਰਨੈਲ ਸਿੰਘ ਸਿਵੀਆ , ਗੀਤਕਾਰ ਹਰਬੰਸ ਮਾਲਵਾ , ਬੁੱਧ ਸਿੰਘ ਨੀਲੋਂ ਨੇ ਸ਼ਾਇਰ ਸੁਰਜੀਤ ਪਾਤਰ ਦੀ ਜ਼ਿੰਦਗੀ ਤੇ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ । ਸਭਾ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੋਇਆ ਕਿ ਕਿਵੇ ਸ਼੍ਰੀ ਸੁਰਜੀਤ ਪਾਤਰ ਜੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੱਦੇ ਨਜ਼ਰ ਰੱਖਕੇ ਪਦਮ ਸ਼੍ਰੀ ਅਵਾਰਡ ਮੋੜ ਦਿੱਤਾ ਸੀ । ਰਚਨਾਵਾਂ ਦੇ ਦੌਰ ਵਿੱਚ ਨੇਤਰ ਸਿੰਘ ਮੁੱਤੋ ਨੇ , ਮੰਗਤੇ ( ਮਿੰਨ੍ਹੀ ਕਹਾਣੀ ) ਕਰਨੈਲ ਸਿਵੀਆ ਨੇ , ਮੇਲਾ ਦੋ ਦਿਨ ਦਾ ( ਗੀਤ ) ਸੰਪੂਰਨ ਸਿੰਘ ਸਨਮ ਨੇ , ਯਾਰਾਂ ਦੀ ਮਹਿਫਲ ( ਗੀਤ ) ਕਸ਼ਮੀਰ ਸਿੰਘ ਮਾਛੀਵਾੜਾ ਨੇ , ਸ਼ਹੀਦ ( ਗੀਤ ) ਜੋਰਾਵਰ ਸਿੰਘ ਪੰਛੀ ਨੇ , ਨਾ ਤਨ ਸੰਭਾਲ ਹੁੰਦਾ ( ਗ਼ਜ਼ਲ ) ਜਗਦੇਵ ਸਿੰਘ ਬਾਘਾ ਨੇ , ਦਿਨ ਛੁੱਟੀਆਂ ਦੇ ( ਕਵਿਤਾ ) ਜਗਜੀਤ ਸਿੰਘ ਕਮਾਡੋਂ ਨੇ , ਪਹਿਲਾਂ ਲੱਗਦਾ ਸੀ , ( ਸ਼ਿਅਰ ) ਦਰਬਾਰਾ ਸਿੰਘ ਭੱਟੀ ਨੇ , ਮਾਤਾ ਗੁਜਰੀ ( ਗੀਤ ) ਸਵਿੰਦਰ ਸਿੰਘ ਲੁਧਿਆਣਾ ਨੇ , ਝੂਠ ਸੱਚ ( ਕਵਿਤਾ ) ਸੁਲੱਖਣ ਸਿੰਘ ਅਟਵਾਲ ਨੇ , ਪੰਜਾਬ ( ਗੀਤ ) ਹਰਬੰਸ ਮਾਲਵਾ ਨੇ , ਦਰਦ ਮੇਰਾ ( ਗੀਤ ) ਰਜਿੰਦਰ ਕੌਰ ਪੰਨੂੰ ਨੇ , ਕੁਝ ਬੰਦੇ ( ਕਵਿਤਾ ) ਪੰਮੀ ਹਬੀਬ ਨੇ , ਦੁੱਧ ਧੋਤੇ ( ਮਿੰਨ੍ਹੀ ਕਹਾਣੀ ) ਨਛੱਤਰ ਸਿੰਘ ਨੇ , ਕਿੱਧਰ ਗਿਆ ਪੰਜਾਬ , ( ਗੀਤ ) ਇੰਦਰਜੀਤ ਕੌਰ ਲੁਧਿਆਣਾ ਨੇ , ਇਹ ਕੀ ਹੋਇਆ ( ਕਵਿਤਾ ) ਜਗਤਾਰ ਰਾਈਆਂ ਨੇ , ਪੱਛਮੀ ਸੱਭਿਆਚਾਰ , ( ਗੀਤ ) ਗੁਰਭਾਗ ਸਿੰਘ ਰਾਈਆਂ ਨੇ , ਪਾਣੀ ਦੀ ਸੰਭਾਲ ( ਗੀਤ ) ਬਲਵੰਤ ਸਿੰਘ ਵਿਰਕ ਨੇ , ਪੰਜਾਬੀ ਭਾਸ਼ਾ ( ਰੁਬਾਈ ) ਭੁਪਿੰਦਰ ਸਿੰਘ ਡਿਓਟ ਨੇ , ਇਸ਼ਕ ( ਗ਼ਜ਼ਲ ) ਹਰਬੰਸ ਸਿੰਘ ਸ਼ਾਨ ਬਗਲੀ ਨੇ , ਕੁੱਤੇ ( ਗੀਤ ) ਜਗਮੋਹਨ ਸਿੰਘ ਕੰਗ ਨੇ , ਸ਼ਹੀਦੀ ਵਿਰਸਾ ( ਕਵਿਤਾ ) ਗੁਰਸੇਵਕ ਸਿੰਘ ਢਿੱਲੋਂ ਨੇ , ਚੁਗ਼ਲੀ ( ਗੀਤ ) ਆਦਿਕ ਰਚਨਾਵਾਂ ਪੇਸ਼ ਕੀਤੀਆਂ । ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਉਸਾਰੂ ਵਿਚਾਰ ਚਰਚਾ ਹੋਈ। ਮੀਟਿੰਗ ਦੀ ਕਾਰਵਾਈ ਗੀਤਕਾਰ ਹਰਬੰਸ ਮਾਲਵਾ ਜੀ ਨੇ ਬਹੁਤ ਖੂਬਸੂਰਤ ਅੰਦਾਜ਼ ਚ ਨਿਭਾਈ । ਗੁਰਸੇਵਕ ਸਿੰਘ ਢਿੱਲੋ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।