ਫਰੀਦਕੋਟ , 2 ਮਈ (ਵਰਲਡ ਪੰਜਾਬੀ ਟਾਈਮਜ਼)
ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋਂ ਭਾਰਤ ਸਰਕਾਰ ਵਲੋ ਪਾਰਲੀਮੈਂਟ ਚੋਣਾਂ 2024 ਲਈ ਆਖਰੀ ਗੇੜ ਦੀਆਂ ਚੋਣਾ 01-06-2024 ਨੂੰ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਚੋਣਾ ਸਬੰਧੀ ਨੋਟੀਫਿਕੇਸ਼ਨ 07-05-2024 ਨੂੰ ਹੋਵੇਗਾ ਅਤੇ ਪੰਜਾਬ ਸਰਕਾਰ ਦੇ ਵੋਟਰ ਇਸ ਲੋਕਤੰਤਰਿਕ ਮੇਲੇ ’ਚ ਭਾਗ ਲੈਣਗੇ। ਸਿਆਸੀ ਪਾਰਟੀਆਂ ਵਲੋਂ ਜੋ ਉਮੀਦਵਾਰ ਸਾਰੀਆ ਪਾਰਟੀਆਂ ਵੱਲੋਂ ਐਲਾਨੇ ਗਏ ਹਨ, ਉਹਨਾਂ ਉਮਦਵਾਰਾਂ ’ਚ ਫਰੀਦਕੋਟ ਰਾਖਵਾਂ ਹਲਕੇ ਤੋਂ ਬੀ.ਜੇ.ਪੀ. ਦਾ ਹੰਸ ਰਾਜ ਹੰਸ, ਆਪ ਦਾ ਕਰਮਜੀਤ ਅਨਮੋਲ, ਅਕਾਲੀ ਦਲ ਦਾ ਰਾਜਵਿੰਦਰ ਸਿੰਘ ਅਤੇ ਕਾਂਗਰਸ ਦੀ ਅਮਰਜੀਤ ਕੌਰ ਹਨ। ਸਾਡੇ ਲੋਕਤੰਤਰਿਕ ਦੇਸ਼ ’ਚ ਉਕਤ ਨਾਗਰਿਕਾਂ ਨੂੰ ਪਾਰਟੀਆਂ ਵਲੋਂ ਲੰਮਾ ਸਮਾਂ ਪਹਿਲਾਂ ਉਮੀਦਵਾਰ ਐਲਾਨ ਕਰਨ ਤੇ ਹੀ ਭਾਰੀ ਪੁਲਿਸ ਸਕਿਉਰਿਟੀ ਪੰਜਾਬ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਹੈ। ਅਜਿਹੇ ਉਮੀਦਵਾਰਾਂ ਤੋਂ ਰੋਜਾਨਾਂ ਕਰੋੜਾਂ ਰੁਪਏ ਦਾ ਬਜਟ ਪੰਜਾਬ ਸਰਕਾਰ ਦੇ ਖਜਾਨੇ ’ਚੋਂ ਖੁਰਦ ਬੁਰਦ ਕੀਤਾ ਜਾ ਰਿਹਾ ਹੈ। ਇਹਨਾਂ ਦੇ ਪਰਿਵਾਰਿਕ ਮੈਂਬਰ ਵੀ ਪੁਲਿਸ ਦੀ ਸਕਿਉਰਿਟੀ ਲੈ ਕੇ ਹਲਕੇ ’ਚ ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ। ਪੰਜਾਬ ਸਰਕਾਰ ਆਰਥਿਕ ਤੌਰ ’ਤੇ ਐਨੀ ਕਮਜੋਰ ਹੈ ਕਿ ਸਰਕਾਰੀ ਮੁਲਾਜਮਾਂ ਨੂੰ ਤਨਖਾਹ ਦੇਣ ਲਈ ਕਰੋੜਾਂ ਰੁਪਏ ਦਾ ਕਰਜਾ ਦੂਜੇ-ਤੀਜੇ ਰਿਜਰਵ ਬੈਂਕ ਤੋਂ ਲੈਂਦੀ ਹੈ। ਪਰ ਇਸ ਨਜਇਜ ਖਰਚੇ ’ਤੇ ਕੋਈ ਠੱਲ ਨਹੀਂ ਪਾ ਰਹੀ ਹੈ। ਜਦੋਂ ਇਹ ਉਮੀਦਵਾਰ 07-05-2024 ਤੋਂ ਬਾਅਦ ਰਿਟਰਨਿੰਗ ਅਫਸਰ, ਫਰੀਦਕੋਟ ਨੂੰ ਆਪਣੇ ਨੌਮੀਨੇਸ਼ਨ ਜਮਾ ਕਰਵਾਉਣਗੇ ਅਸਲ ਉਮੀਦਵਾਰ ਉਸ ਸਮੇਂ ਹੋਣਗੇ। ਇੰਨੀ ਪੁਲਿਸ ਸਕਿਉਰਿਟੀ ਤੋਂ ਬਿਨਾਂ ਇਹਨਾਂ ਉਮੀਦਵਾਰਾਂ ਨੇ ਜਿੱਤ ਕੇ ਵੀ ਆਮ ਲੋਕਾਂ ’ਚ ਨਹੀਂ ਪਹੁੰਚ ਸਕਣਾ। ਸੋ ਸਾਰੇ ਪੰਜਾਬੀਆਂ ਨੂੰ ਅਤੇ ਵਿਸ਼ੇਸ਼ ਲੋਕ ਸਭਾ ਹਲਕਾ ਫਰੀਦਕੋਟ ਵਾਸੀਆਂ ਨੂੰ ਵੀ ਇਹ ਵਿਚਾਰ ਕਰਨ ਦੀ ਲੋੜ ਹੈ।
Leave a Comment
Your email address will not be published. Required fields are marked with *