ਨਾਮਵਰ ਸ਼ਾਇਰਾ , ਕਵਿੱਤਰੀ ਤੇ ਮਹਿਕਦੇ ਅਲਫ਼ਾਜ਼ ਗਰੁੱਪ ਦੀ ਐਡਮਿਨ ਦੇ ਬੇਵਕਤੇ ਤੁਰ ਜਾਣ ਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ । ਇਹ ਬਹੁਤ ਦੁਖਦਾਈ ਤੇ ਸੁੰਨ ਕਰ ਦੇਣ ਵਾਲੀ ਖ਼ਬਰ ਹੈ । ਉਹਨਾਂ ਦੇ ਬੇਵਕਤੀ ਤੁਰ ਜਾਣ ਨਾਲ ਸਾਹਿਤ ਜਗਤ ਨੂੰ ਬਹੁਤ ਘਾਟਾ ਪਿਆ ਹੈ । ਸੋਨੀਆ ਭਾਰਤੀ ਬਹੁਤ ਹੀ ਮਿਲਾਪੜੇ , ਮਿਲਨਸਾਰ , ਖ਼ੁਸ਼ਮਿਜ਼ਾਜ਼ , ਮੁਹੱਬਤੀ ਤੇ ਖਿੱੜੀ ਰੂਹ ਵਾਲੀ ਪਿਆਰੀ ਸ਼ਖ਼ਸੀਅਤ ਸਨ । ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਜੀ । ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ . ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਸੰਸਥਾ ਦੇ ਸਮੂਹ ਮੈਂਬਰਜ਼ ਵੱਲੋਂ ਸੋਨੀਆ ਭਾਰਤੀ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ ।
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ
ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”
ਡਾ . ਸਰਬਜੀਤ ਕੌਰ ਸੋਹਲ
ਰਮਿੰਦਰ ਰੰਮੀ ।
Leave a Comment
Your email address will not be published. Required fields are marked with *