ਲੜਕਿਆਂ ਤੋਂ ਗੁਲਾਬ ਸਿੰਘ ਅਤੇ ਲੜਕੀਆਂ ਚੋਂ ਪਾਲੀ ਸਿੱਧੂ ਰਹੇ ਪਹਿਲੇ ਸਥਾਨ ਤੇ

ਫਰੀਦਕੋਟ 23 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ (ਰਜਿ:) ਫਰੀਦਕੋਟ ਵਲੋਂ ਪ੍ਰਧਾਨ ਮਨਜਿੰਦਰ ਗੋਲੵੀ ਤੇ ਮੁੱਖ ਸਰਪ੍ਰਸਤ ਲੋਕ ਗਾਇਕ ਬਲਧੀਰ ਮਾਹਲਾ ਦੀ ਅਗਵਾਈ ਵਿੱਚ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਪਿਛਲੇ ਦਿਨੀ ਅਮਰ ਪੈਲਿਸ ਫਰੀਦਕੋਟ ਵਿਖੇ ਸੁਰੀਲੇ ਫ਼ਨਕਾਰ 2024 ਸੰਗੀਤਕ ਮੁਕਾਬਲੇ ਕਰਵਾਏ ਗਏ। ਇਸ ਸਮੇ ਕੈਨੇਡਾ ਤੋਂ ਆਏ ਸ਼ਾਇਰ ਸੁਲੱਖਣ ਸਿੰਘ ਮੈਹਮੀ ਦੇ ਗੀਤਾਂ ਦੀ ਪੁਸਤਕ ਕਾਵਿ-ਗੁਲਦਸਤਾ ਵੀ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ:ਸੁਖਚੈਨ ਸਿੰਘ ਬਰਾੜ ਡਾਇਰੈਕਟਰ/ ਪ੍ਰਿੰਸੀਪਲ ਐਮ.ਏ.ਐਸ ਕਾਨਵੈਂਟ ਸਕੂਲ ਜਿਉਣਵਾਲਾ, ਪ੍ਰਧਾਨਗੀ ਡਾ: ਲਖਵਿੰਦਰ ਸਿੰਘ ਜੌਹਲ ਚੇਅਰਮੈਨ ਲੋਕ ਮੰਚ ਪੰਜਾਬ, ਪੁਸਤਕ ਕਾਵਿ-ਗੁਲਦਸਤਾ ਦੇ ਲੇਖਕ ਸ਼ਾਇਰ ਸੁਲੱਖਣ ਸਿੰਘ ਮੈਹਮੀ, ਵਿਸ਼ੇਸ਼ ਮਹਿਮਾਨ ਵਜੋਂ ਮੱਖਣ ਸਿੰਘ ਮੈਹਮੀ, ਸੂਬਾ ਸਿੰਘ ਮੈਹਮੀ, ਵਿੱਕੀ ਸਿੰਘ ਮੌਹਾਲੀ, ਸਰਬਜੀਤ ਸਿੰਘ ਬੀ.ਡੀ.ਓ, ਕੰਵਲਜੀਤ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਸੇਖੋਂ,ਪਵਨ ਕੁਮਾਰ ਸ਼ਰਮਾ ਹਰੀਨੋ, ਗੁਰਿੰਦਰ ਕੌਰ ਰੂਪਰਾ ਪ੍ਰਿੰਸੀਪਲ, ਰਣਬੀਰ ਸਿੰਘ ਰਾਣਾ ਬਰਾੜ, ਬਖਸ਼ੀਸ਼ ਬੀਸਾ, ਲਖਵਿੰਦਰ ਸਿੰਘ ਲੱਖਾ ਬਰਾੜ, ਵਿਸ਼ੇਸ਼ ਮਹਿਮਾਨਾਂ ਦੇ ਤੋਰ ਤੇ ਸਨ ।ਇਸ ਸਮਾਗਮ ਦੇ ਸੰਗੀਤਕ ਮੁਕਾਬਲੇ ਸਮੇਂ ਜੱਜਾਂ ਦੀ ਭੂਮਿਕਾ ਪ੍ਰੋਫੈਸਰ ਅਰੁਣਾ ਰੰਦੇਵ ਕਲਾਸੀਕਲ ਸੰਗੀਤਕਾਰ, ਜੀ ਗੁਰੀ ਸੰਗੀਤਕਾਰ ,ਲਵਦੀਪ ਸੂਫੀ ਗਾਇਕ, ਅਤੇ ਜੇ ਪੀ ਸਿੰਘ ਸੰਗੀਤਕਾਰ ਨੇ ਨਿਭਾਈ ।
ਇਸ ਸਮੇਂ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰ ਜਿਨ੍ਹਾਂ ਚੋ, ਗੁਰਿੰਦਰ ਸਿੰਘ ਮਹਿੰਦੀਰੱਤਾ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਸਪੋਕਸਮੈਨ, ਪੱਤਰਕਾਰ ਸਤੀਸ਼ ਬਾਗੀ ਰੋਜ਼ਾਨਾ ਅਜੀਤ, ਜਸਟ ਪੰਜਾਬੀ ਬਠਿੰਡਾ ਦੇ ਗੁਰਬਾਜ਼ ਸਿੰਘ ਗਿੱਲ ਖਬਰਾਂ ਫਰੀਦਕੋਟ ਦੀਆਂ ਦੇ ਪੱਤਰਕਾਰ ਲਖਵਿੰਦਰ ਹਾਲੀ ਤੇ ਲੋਕ ਭਲਾਈ ਦਾ ਸੁਨੇਹਾ ਦੇ ਪੱਤਰਕਾਰ ਨਿੰਦਰ ਕੋਟਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਗਏ।
ਸੰਗੀਤਿਕ ਮੁਕਾਬਲੇ ਵਿੱਚ ਪੂਰੇ ਪੰਜਾਬ ਚੋ ਲੜਕੇ/ ਲੜਕੀਆਂ ਨੇ ਭਾਗ ਲਿਆ । ਇਸ ਸੰਗੀਤਕ ਮੁਕਾਬਲੇ ਦੇ ਵਿੱਚ ਸੇਮੀਫ਼ਾਈਨਲ ਵਿਚ ਲੜਕਿਆਂ ਵਿਚੋਂ ਗੁਲਾਬ ਸਿੰਘ ਅਤੇ ਨਿਰਵੈਰ ਸਿੰਘ ਤੇ ਕੁੜੀਆਂ ਵਿਚੋਂ ਪਾਲੀ ਸਿੱਧੂ ਅਤੇ ਪ੍ਰੀਤੀ ਵਾਲੀਆ ਪੁੱਜੇ ਇਹਨਾਂ ਵਿਚੋਂ ਲੜਕਿਆਂ ਚੋ ਗ਼ੁਲਾਬ ਸਿੰਘ ਅਤੇ ਲੜਕੀਆਂ ਚੋਂ ਪਾਲੀ ਸਿੱਧੂ ਨੇ ਪਹਿਲਾ ਸਥਾਨ ਹਾਸਿਲ ਕੀਤਾ । ਜੇਤੂਆਂ ਨੂੰ 5100-5100 ਰੁਪਏ ਸ਼ੀਲਡ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਸਮੇਂ ਸਨਮਾਨਿਤ ਸਾਰੇ ਹੀ ਕਲਾਕਾਰ ਕੀਤੇ ਗਏ ਸਨ। ਇਸ ਸਮੇਂ ਡਾ: ਸੁਖਚੈਨ ਸਿੰਘ ਬਰਾੜ, ਡਾ: ਲਖਵਿੰਦਰ ਜੌਹਲ ਅਤੇ ਸ਼ਾਇਰ ਸੁਲੱਖਣ ਸਿੰਘ ਮੈਹਮੀ ਵਲੋਂ ਜੇਤੂ ਕਲਾਕਾਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਪੰਜਾਬੀ ਲੇਖਕ ਮੰਚ ਫਰੀਦਕੋਟ ਦੇ ਪ੍ਰਧਾਨ ਮਨਜਿੰਦਰ ਗੋਲੵੀ, ਮੁੱਖ ਸਰਪ੍ਰਸਤ ਲੋਕ ਗਾਇਕ ਬਲਧੀਰ ਮਾਹਲਾ, ਜੀਤ ਕੰਮੇਆਣਾ, ਲੱਕੀ ਕੰਮੇਆਣਾ, ਜਨਰਲ ਸਕੱਤਰ ਧਰਮ ਪ੍ਰਵਾਨਾ, ਮੁਕੰਦ ਸਿੰਘ ਵੜਿੰਗ, ਮੰਚ ਸੰਚਾਲਕ ਪਵਨ ਸ਼ਰਮਾ, ਜੇ.ਪੀ ਸਿੰਘ, ਜਗੀਰ ਸੱਧਰ, ਜਸਵੰਤ ਕੁਲ, ਬਲਵਿੰਦਰ ਫਿੱਡੇ, ਰਵਿੰਦਰ ਟੀਨਾ ਸੰਗੀਤਕਾਰ, ਵਤਨਵੀਰ ਜਖਮੀ, ਅਮਰਜੀਤ ਆਰਟੀਟੈਕਟ, ਲਖਵਿੰਦਰ ਕੋਟਸੁਖੀਆ ਅਤੇ ਹੋਰਾਂ ਵਲੋਂ ਕੀਤੇ ਗਏ ਵੱਡਮੁਲੇ ਉਪਰਾਲੇ ਦੀ ਸ਼ਲਾਘਾ ਕੀਤੀ। ਇਕਬਾਲ ਧਾਲੀਵਾਲ ਦੀ ਆਵਾਜ਼ ਵਿੱਚ ਸੁਲੱਖਣ ਮੈਹਮੀ ਦੇ ਲਿਖੇ ਗੀਤ ਟੌਹਰ ਸਰਦਾਰਾਂ ਦੀ ਅਤੇ ਇੰਦਰ ਮਾਨ ਦੇ ਗਾਏ ਗੀਤ ਕਾਲੀ ਥਾਰ ਦੇ ਪੋਸਟਰ ਰਲੀਜ਼ ਕੀਤੇ ਗਏ। ਅਖੀਰ ਵਿੱਚ ਪੰਜਾਬੀ ਲੇਖਕ ਮੰਚ ਫਰੀਦਕੋਟ ਦੇ ਪ੍ਰਧਾਨ ਮਨਜਿੰਦਰ ਗੋਲੵੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਣਦਾ ਪ੍ਰਣ ਕੀਤਾ ਤਾਂ ਕਿ ਬੱਚਿਆਂ ਨੂੰ ਸਾਹਿਤ ਤੇ ਸੰਗੀਤ ਨਾਲ ਜੋੜਿਆ ਜਾਵੇ ਅਤੇ ਨਸ਼ਿਆਂ ਦੀ ਚੱਲ ਰਹੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।ਇਸ ਸਮੇਂ ਪ੍ਰਸਿੱਧ ਸਾਹਿਤਕਾਰ ਜੰਗੀਰ ਸਿੰਘ ਸੱਧਰ,ਲਾਲ ਸਿੰਘ ਕਲਸੀ, ਇਕਬਾਲ ਘਾਰੂ,ਇੰਜ ਦਰਸ਼ਨ ਸਿੰਘ ਰੋਮਾਣਾ, ਪ੍ਰਸਿੱਧ ਲੇਖਕ/ਨਾਟਕਕਾਰ/ਡਾਇਰੈਕਟਰ ਰਾਜ ਧਾਲੀਵਾਲ,ਸਿਵਨਾਥ ਦਰਦੀ, ਪ੍ਰੋਫੈਸਰ ਬੀਰ ਇੰਦਰ ਸਰਾਂ, ਜਸਵੀਰ ਸ਼ਰਮਾ ਦੱਦਾਹੂਰ ਮੁਕਤਸਰ, ਨਾਵਲਕਾਰ ਜੀਤ ਸੰਧੂ ਸਿੱਖਾਂ ਵਾਲਾ,