ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਬਰਜਿੰਦਰਾ ਕਾਲਜ ਦੇ ਪਿ੍ੰਸੀਪਲ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਦੇ ਯੂਥ ਰੈੱਡ ਕਰਾਸ ਯੂਨਿਟ ਦੇ ਕਨਵੀਨਰ ਡਾ: ਗਗਨਦੀਪ ਕੌਰ (ਕਾਮਰਸ ਵਿਭਾਗ) ਦੀ ਅਗਵਾਈ ਹੇਠ ਕਾਲਜ ਵਿਖੇ ਮੁੱਢਲੀ ਸਹਾਇਤਾ ਸਿਖਲਾਈ ਕੈਂਪ ਲਗਾਇਆ ਗਿਆ, ਸਭ ਤੋਂ ਪਹਿਲਾਂ ਡਾ: ਗਗਨਦੀਪ ਕੌਰ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵਕ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਲਾਈਫ ਮੈਂਬਰ ਉਦੇ ਰੰਦੇਵ ਨੇ ਮੁਢਲੀ ਸਹਾਇਤਾ ਟ੍ਰੇਨਰ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ| ਉਨ੍ਹਾਂ ਨੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁੱਖ ਤੌਰ ‘ਤੇ ਸੀ.ਪੀ.ਆਰ. (ਦਿਲ, ਫੇਫੜਿਆਂ ਅਤੇ ਸਾਹ ਪ੍ਰਣਾਲੀ) ਦੀ ਸਮੱਸਿਆ ਸਬੰਧੀ ਮੁਢਲੀ ਸਹਾਇਤਾ ਅਤੇ ਇਹ ਵਿਧੀ ਦਿਲ ਦੇ ਦੌਰੇ ਦੌਰਾਨ ਕਿਸੇ ਵਿਅਕਤੀ ਦੀ ਜਾਨ ਬਚਾਉਣ ਦਾ ਕੰਮ ਕਿਵੇਂ ਕਰ ਸਕਦੀ ਹੈ, ਬਾਰੇ ਸਿਖਲਾਈ ਦਿੱਤੀ। ਕਾਲਜ ਪ੍ਰਿੰਸੀਪਲ ਮਨਜੀਤ ਸਿੰਘ ਨੇ ਕਾਲਜ ਦੀ ਯੂਥ ਰੈਡ ਕਰਾਸ ਯੂਨਿਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨਾਲ ਮੁੱਢਲੀ ਸਹਾਇਤਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਯੂਥ ਰੈੱਡ ਕਰਾਸ ਯੂਨਿਟ ਵੱਲੋਂ ਫਸਟ ਏਡ ਨਾਲ ਸਬੰਧਤ ਪੋਸਟਰ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ 37 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋ. ਪਵਨਪ੍ਰੀਤ ਕੌਰ ਵਾਲੀਆ ਅਤੇ ਪ੍ਰੋ. ਸੁਖਜੀਤ ਸਿੰਘ ਨੇ ਜੱਜ ਵਜੋਂ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਲਵਪ੍ਰੀਤ ਸਿੰਘ (ਐਮ.ਏ. ਅੰਗਰੇਜ਼ੀ ਭਾਗ ਪਹਿਲਾ) ਪਹਿਲੇ, ਸਾਕਸ਼ੀ ਕੁਮਾਰੀ (ਬੀ.ਏ. ਭਾਗ ਪਹਿਲਾ) ਦੂਜੇ ਅਤੇ ਮਨਵਿੰਦਰ ਕੌਰ (ਬੀ. ਕਾਮ. ਭਾਗ ਤੀਜਾ) ਤੀਜੇ ਸਥਾਨ ’ਤੇ ਰਹੇ।ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ, ਕਾਲਜ ਕੌਂਸਲ, ਵਿਸ਼ੇਸ਼ ਮਹਿਮਾਨ ਉਦੇ ਰੰਦੇਵ ਅਤੇ ਯੂਥ ਰੈੱਡ ਕਰਾਸ ਯੂਨਿਟ ਇੰਚਾਰਜ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਵੱਲੋਂ ਬਣਾਏ ਗਏ ਸਾਰੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋ. ਅਮਰਜੋਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ। ਪ੍ਰੋ. ਸੁਰਿੰਦਰ ਕੌਰ, ਪ੍ਰੋ. ਅਰਮਿੰਦਰ ਸਿੰਘ, ਡਾ: ਗਗਨਦੀਪ ਕੌਰ (ਕਾਮਰਸ ਵਿਭਾਗ), ਪ੍ਰੋ. ਕਿਰਨ ਬਾਲਾ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਕੌਂਸਲ ਵੱਲੋਂ ਡਾ.ਪੂਜਾ ਭੱਲਾ (ਬਰਸਰ), ਡਾ. ਨਿਰਵਿੰਦਰ ਕੌਰ ਸੰਧੂ, ਡਾ: ਸ਼ਾਲਿਨੀ ਗਰਗ, ਪ੍ਰੋ: ਨਰਿੰਦਰਪਾਲ ਸਿੰਘ ਅਤੇ ਹੋਰ ਪ੍ਰੋਫੈਸਰ ਹਾਜ਼ਰ ਸਨ |