ਸਾਡੀ ਜਿੰਦਗੀ ਨੂੰ ਰੁਸ਼ਨਾੳਣ ਲਈ,
ਤੂੰ ਸੂਰਜ ਵਾਂਗੂ ਜਗਦਾ ਏ।
ਬਾਪੂ ਕੀ ਲਿਖਾਂ ਮੈਂ ਤੇਰੇ ਲਈ,
ਤੂੰ ਰੱਬ ਵਾਂਗ ਮੈਨੂੰ ਲਗਦਾ ਏ।
ਬੇਸ਼ਕ ਮਾਂ ਹੁੰਦੀ ਏ ਮਹਾਨ,
ਪਰ ਤੇਰੇ ਹੋਣ ਨਾਲ ਹੀ,ਬਣਦੀ ਹੈ ਘਰ ਦੀ ਸਾ਼ਨ ।
ਉਂਗਲੀ ਫੜ ਕੇ ਚਲਣਾ ਸਿਖਾਉਂਦਾ,
ਡਿੱਗ ਕੇ ਫਿਰ ਉਠਣਾ ਸਿਖਾਉਂਦਾ।
ਦਿਨ ਭਰ ਦੀ ਥਕਾਨ ਦੇ ਬਾਵਜੂਦ,
ਰਾਤ ਦਾ ਪਹਿਰਾ ਬਣ ਜਾਂਦਾ।
ਬਾਪੂ ਤੇਰੇ ਹੁੰਦੇ,ਅਸੀਂ ਚੈਨ ਦੀ ਨੀਂਦ ਸੌਦੇ ਆਂ
ਹਰ ਚਿੰਤਾ ,ਮੁਸ਼ਕਿਲ ਅਤੇ ਡਰ ਤੋਂ,
ਕੋਸਾਂ ਦੂਰ ਰਹਿੰਦੇ ਆਂ।
ਆਪਣੇ ਸੁਪਨਿਆਂ ਦਾ ਗਲਾ ਘੋਟ,
ਤੂੰ ਸਾਡੇ ਸੁਪਨੇ ਪੂਰੇ ਕਰਦਾ ਏ।
ਤੂੰ ਸਾਡੇ ਹਰ ਦੁੱਖ ਦਰਦ ਅੱਗੇ,
ਸੀਨਾ ਚੋੜਾ ਕਰਕੇ ਖੜਦਾ ਏਂ।
ਬੇਸ਼ਕ ਤੂੰ ਮਾਂ ਵਾਂਗ ਲੋਰੀ ਨਹੀ ਸੁਣਾੳਂਦਾ,
ਪਰ ਤੇਰਾ ਹੱਥ ਸਿਰ ਤੇ ਧਰਦਿਆਂ ਹੀ
ਦੁਨੀਆਂ ਦਾ ਸਾਰਾ ਸੁੱਖ ਮਿਲ ਜਾਂਦਾ ।
ਹਰ ਕਵਿਤਾ ਵਿੱਚ ਹੁੰਦਾ ਮਾਂ ਸ਼ਬਦ
ਪਰ ਤੂੰ ਕਿਤੇ ਵੀ ਲੱਭਦਾ ਨੀ,
ਬਾਪੂ ਮੈਨੂ ਤਾਂ ਲੱਗਦਾ ਏ,
ਤੇਰੇ ਲਈ ਲੋਕਾਂ ਨੂੰ ਕੋਈ ਸ਼ਬਦ ਹੀ ਲੱਭਦੇ ਨਹੀਂ ।
ਕਰਦਾ ਪੂਰੀ ਪਰਿਵਾਰ ਦੀ ਰੀਝ ,
ਆਪ ਸਾਰ ਲੈਂਦਾ ਵਿੱਚ ਫਟੀ ਕਮੀਜ਼।
ਦੁਨੀਆਂ ਵਿੱਚ ਮਿਲਦੇ ਨੇ ਲੋਕ ਬਥੇਰੇ
ਪਰ ਬਾਪ ਹੀ ਕਰਦਾ ਦੂਰ ਹਨੇਰੇ।
ਜਿਸ ਕੋਲ ਹੁੰਦੇ ਮਾਂ ਬਾਪ ਦੋਵੇਂ
ਉਸ ਨੂੰ ਕਿਸੇ ਚੀਜ਼ ਦੀ ਘਾਟ ਹੋਵੇ |
ਨਾਮ :ਸੀ਼ਲੂ
ਜਮਾਤ ਗਿਆਰਵੀਂ
ਮੈਰੀਟੋਰੀਅਸ ਸਕੂਲ ਲੁਧਿਆਣਾ
Leave a Comment
Your email address will not be published. Required fields are marked with *