ਕੋਟਕਪੂਰਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਮੱਟ ਬਾਬਾ ਕਾਲਾ ਮਹਿਰ ਦੇ ਅਸਥਾਨ ’ਤੇ ਪਿੰਡ ਬੀੜ ਸਿੱਖਾਂਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਬਣੇ ਪ੍ਰਧਾਨ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬੱਬੂ ਸਿੰਘ ਸਿੱਖਾਂਵਾਲਾ ਨੇ ਦੱਸਿਆ ਕਿ ਇੱਥੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਨਵ-ਵਿਆਹੇ ਜੋੜੇ ਬਣੀ ਤਲਾਬ ’ਤੇ ਮਿੱਟੀ ਕੱਢ ਕੇ ਖੁਸ਼ੀ ਜਾਹਰ ਕਰਦੇ ਹਨ ਅਤੇ ਲੋਕੀ ਬਾਬਾ ਜੀ ਦੇ ਮੱਟ ’ਤੇ ਸ਼ਰਾਬ ਸਮੇਤ ਦੁੱਧ, ਖੀਰ ਤੋਂ ਇਲਾਵਾ ਹੋਰ ਵੀ ਭਾਂਤ-ਭਾਂਤ ਦਾ ਪ੍ਰਸ਼ਾਦ ਚੜਾਉਂਦੇ ਹਨ। ਇਸ ਪ੍ਰਬੰਧਕ ਕਮੇਟੀ ਵੱਲੋਂ ਖੂਨਦਾਨ ਕੈਂਪ, ਅੱਖਾਂ ਦੇ ਕੈਂਪ ਅਤੇ ਹੋਰਨਾਂ ਬਿਮਾਰੀਆਂ ਦੇ ਮੁਫਤ ਜਾਂਚ ਕੈਂਪ ਲਾਏ ਜਾਣਗੇ। ਪ੍ਰਧਾਨ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਬਾਬਾ ਜੀ ਦਰਬਾਰ ਦੀ ਨਵੀਂ ਉਸਾਰੀ ਕੀਤੀ ਜਾਵੇਗੀ, ਇਸ ਦੌਰਾਨ ਪਟਿਆਲੇ ਤੋਂ ਇਕ ਲੜਕੀ ਨੇ ਆਪਣੀ ਹੱਥੀਂ ਤਿਆਰ ਕੀਤੀ ਬਾਬਾ ਕਾਲਾ ਮਹਿਰ ਜੀ ਦੀ ਬਣਾਈ ਪੇਂਟਿੰਗ ਕਮੇਟੀ ਮੈਂਬਰਾਂ ਨੂੰ ਭੇਂਟ ਕੀਤੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਕਿਹਾ ਕਿ ਇਸ ਮੇਲੇ ’ਚ ਸੰਗਤਾਂ ਪੰਜਾਬ ਤੋਂ ਨਹੀਂ ਪੂਰੇ ਦੇਸ਼ ਭਰ ਅਤੇ ਵਿਦੇਸ਼ਾਂ ਦੀ ਧਰਤੀ ਤੋਂ ਨਤਮਸਤਕ ਹੋਣ ਲਈ ਆਉਂਦੀਆਂ ਹਨ।