ਮੱਝਾਂ ਚਾਰਦਿਆਂ,ਹਲ ਵਾਹੁੰਦਿਆਂ,ਦੁਨੀਆ ਗਾਹੁਦਿਆਂ।
ਪੈਰਾਂ ਚ ਬਿਆਈਆਂ,ਹੱਥਾਂ ਤੇ ਅੱਟਣ,ਸਿਰ ‘ਤੇ ਸਾਫਾ,ਮਨ ਚ ਪਰਮਾਤਮਾ।
ਖੇਤਾਂ ‘ਚ, ਫ਼ਸਲਾਂ ਤੇ ਮੌਸਮ ਨਾਲ਼ ਗੱਲਾਂ ਕਰਦਿਆਂ, ਸਾਰੀ ਕੁਦਰਤ ਨੂੰ ਝੂਮਣ ਲਾ ਦੇਣ ਵਾਲਾ।
ਬਾਬਾ ਈ ਦੱਸਦਾ ਸੀ ਕਿ ਮਿਹਨਤੀ ਲੋਕਾਂ ਨਾਲ਼ ਹੀ
ਕੁਦਰਤ ਹੱਸਦੀ ਹੁੰਦੀ ਏ,ਖੇਲਦੀ ਹੁੰਦੀ ਏ,ਨੱਚਦੀ ਹੁੰਦੀ ਏ।
ਮੇਰਾ ਬਾਬਾ ਨਾਨਕ,
ਸਭ ਦਾ ‘ਸਾਝਾਂ ਨਾਨਕ’
ਭੁੱਖਿਆ ਨੂੰ, ਵੀਹ ਰੁੁਪਿਆ ‘ਚ ਰੋਟੀ ਖੁਆਉਦਿਆਂ,
ਰੋਟੀ ਕਮਾਉਣ ਦੇ ਢੰਗ ਵੀ ਦੱਸਦਾ ਸੀ।
ਨੰਗੇ ਪੈਰਾਂ ਨਾਲ,
ਚਾਰੇ ਦਿਸਾਵਾਂ ਘੁੰਮਣ ਵਾਲਾ ਬਾਬਾ ਨਾਨਕ ਹੀ ਸੀ।
ਜੋ “ਪੈਰ ਦੀ ਜੁੱਤੀ ਨੂੰ”
“ਸੋ ਕਿਉ ਮੰਦਾਂ ਆਖੀੲੈ ਜਿਤੁ ਜੰਮੈ ਰਾਜੁਨ।।”
ਕਹਿਕੇ ਮਾਂਵਾ-ਧੀਆਂ,ਭੈਣਾਂ ਨੂੰ ਮਾਣ ਬਖ਼ਸ਼ ਗਿਆ ਸੀ।
ਕੌੜੇ ਰੀਠਿਆਂ ਨੂੰ ਮਿੱਠਾ ਕਰਨ ਵਾਲਾ,
ਬਾਬਾ ਨਾਨਕ ਸਬਰ ਸੰਤੋਖ ‘ਚੋਂ ਮਿਠਾਸ ਦੀ ਵੀ ਗੱਲ ਕਰਦਾ ਸੀ।
ਬਾਬਾ ਨਾਨਕ ਇੱਕਲਾ ਪਹਾੜਾਂ ਨਾਲ਼ ਹੀ ਪੰਜੇ ਨਹੀਂ ਸੀ ਲਾਉਦਾ,
ਉਹ ਤਾਂ ਬਾਬਰ ਜਿਹੇ ਜਾਲਮਾਂ ਨਾਲ਼ ਵੀ ਪੰਜਾ ਲਾਉਣਾ ਜਾਣਦਾ ਸੀ।
ਬਾਬਾ ਨਾਨਕ ਜੋ “ਅਕਾਲ ਮੂਰਤਿ” ਬਾਰੇ ਸਮਝਾਉਦਾ ਰਿਹਾ।
ਆਓ ਉਸ ਬਾਬੇ ਨਾਨਕ ਦੀਆਂ,
ਨਕਲੀ ਤਸਵੀਰਾਂ ਅੱਗਿਓਂ ਉੱਠ ਕੇ,ਕਿਰਤ ਕਰਦੇ ਹੋਏ,ਨਾਮ ਜਪਦੇ ਹੋਏ,ਵੰਡਕੇ ਛਕਦੇ ਹੋਏ “ਬਾਬਰ” ਨੂੰ “ਜਾਬਰ” ਕਹਿਣ ਦਾ ਹੌਸਲਾ ਤਾਂ ਕਰੀਏ।
![](https://i0.wp.com/worldpunjabitimes.com/wp-content/uploads/2023/11/11-6.jpg?resize=351%2C288&ssl=1)
ਲਿਖਤ:- ਸੁਖਚੈਨ ਸਿੰਘ ਕੁਰੜ
9463551814
Leave a Comment
Your email address will not be published. Required fields are marked with *