ਫਰੀਦਕੋਟ 2 ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਐਸ.ਐਚ. ਓ. ਸਰਦਾਰ ਅਮਰਜੀਤ ਸਿੰਘ ਜੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਜ਼ਿਲ੍ਹੇ ਦੇ ਐਸ.ਐਸ.ਪੀ. ਸ. ਹਰਜੀਤ ਸਿੰਘ, ਬਾਬਾ ਫਰੀਦ ਸੰਸਥਾਵਾਂ ਜੋ ਕਿ ਸ. ਇੰਦਰਜੀਤ ਸਿੰਘ ਖਾਲਸਾ ਜੀ ਵੱਲੋਂ ਬਣਾਈਆਂ ਇਲਾਕੇ ਦੀਆਂ ਸ਼ਾਨਦਾਰ ਸੰਸਥਾਵਾਂ ਹਨ ਦੇ ਪ੍ਰਧਾਨ ਡਾ.ਗੁਰਿੰਦਰ ਮੋਹਨ ਸਿੰਘ ਜੀ ਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਸ. ਅਮਰਜੀਤ ਸਿੰਘ ਜੀ ਦੀਆਂ ਸੁਯੋਗ ਸੇਵਾਵਾਂ ਸਦਕਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਡਾ.ਗੁਰਿੰਦਰ ਮੋਹਨ ਸਿੰਘ ਜੀ ਨੇ ਆਪ ਜੀ ਨੂੰ ਉਨਾਂ ਦੀ ਪੁਲਿਸ ਵਿਭਾਗ ਵਿਚਲੀ ਨਿਰਸਵਾਰਥ ਸੇਵਾ ਲਈ ਸਨਮਾਨਿਤ ਕਰਦੇ ਹੋਏ ਕਿਹਾ ਇੱਕ ਸੱਚੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ । ਉਹ ਲੋਕ ਕਿਸਮਤ ਵਾਲੇ ਹੁੰਦੇ ਹਨ ਜਿਨਾਂ ਨੂੰ ਸਮਾਜ ਵਿੱਚ ਅਜਿਹੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਆਪ ਜੀ ਨੇ ਸ. ਇੰਦਰਜੀਤ ਸਿੰਘ ਖਾਲਸਾ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਮਾਨਦਾਰੀ ਦ੍ਰਿੜ ਇਰਾਦੇ ਨਾਲ ਕੀਤੀ ਹੋਈ ਸੇਵਾ ਸਾਨੂੰ ਹਮੇਸ਼ਾ ਸਮਾਜ ਵਿੱਚ ਮਾਣ ਅਤੇ ਇੱਜ਼ਤ ਦਿਵਾਉਂਦੀ ਹੈ। ਮੇਰੀ ਬਾਬਾ ਫਰੀਦ ਜੀ ਅੱਗੇ ਇਹੀ ਅਰਦਾਸ ਹੈ ਕਿ ਪਰਮਾਤਮਾ ਆਪ ਨੂੰ ਲਮੇਰੀ ਉਮਰ ਤੇ ਤੰਦਰੁਸਤੀ ਬਖਸ਼ਣ ਤੇ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਹੱਸਦੇ ਵਸਦੇ ਰਹੋ।
Leave a Comment
Your email address will not be published. Required fields are marked with *