ਫਰੀਦਕੋਟ, 22 ਮਈ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਅਪਾਰ ਰਹਿਮਤ ਨਾਲ ਚੱਲ ਰਹੀ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਅੱਠਵੀਂ ਤੋਂ ਦਸਵੀਂ ਜਮਾਤ ਦੇ 58 ਵਿਦਿਆਰਥੀਆਂ ਨੇ 45 ਰਾਜ ਪੁਰਸਕਾਰ,13 ਹਾਈਕਿੰਗ ਟਰੈਕਿੰਗ ਅਤੇ ਨੇਚਰ ਸਟੱਡੀ ਕੈਂਪ ਲਗਾਇਆ ਗਿਆ। ਜੋ ਕਿ ਤਾਰਾ ਦੇਵੀ ਸ਼ਿਮਲਾ ਵਿਖੇ ਆਯੋਜਿਤ ਕੀਤਾ ਗਿਆ ਸੀ। ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਮਈ ਤੋਂ 12 ਮਈ ਤੱਕ ਆਯੋਜਿਤ ਇਸ ਕੈਂਪ ਵਿੱਚ ਭਾਰਤ ਸਕਾਊਟ ਐਂਡ ਗਾਈਡ ਦੇ ਐਸ.ਓ.ਐੱਫ. ਉਕਾਰ ਸਿੰਘ, ਐਸ.ਟੀ.ਸੀ. ਹੇਮੰਤ ਕੁਮਾਰ ਦੀ ਅਗਵਾਈ ਹੇਠ ਇਹ ਕੈਂਪ ਲਗਵਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਹਾਈਕਿੰਗ ਟਰੈਕਿੰਗ, ਰੋਪ ਕਲਾਈਬਿੰਗ ਦੀ ਟ੍ਰੇਨਿੰਗ ਦਿੱਤੀ ਗਈ, ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੋਬਾਈਲ ਤੋਂ ਦੂਰ ਰੱਖਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਗਈਆਂ ਤੇ ਉਹਨਾਂ ਅੰਦਰ ਸਹੀ ਜ਼ਿੰਦਗੀ ਜਿਉਣ ਲਈ ਉਤਸ਼ਾਹ ਭਰਿਆ ਗਿਆ। ਅਧਿਆਪਕ ਸ਼੍ਰੀਮਤੀ ਰੰਜਨਾ ਥਾਪਰ ਅਤੇ ਅਨਮੋਲ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਸਕਾਊਟ ਐਂਡ ਗਾਈਡ ਦੇ ਨਿਯਮ, ਸਕਾਰਤਮਕ ਸੋਚ, ਅਨੁਸ਼ਾਸਨ ਵਿੱਚ ਰਹਿਣਾ ਅਤੇ ਦੇਸ਼ ਭਗਤੀ ਦੀ ਭਾਵਨਾ ਵਰਗੇ ਆਦਿ ਗੁਣਾਂ ਨੂੰ ਗ੍ਰਹਿਣ ਕੀਤਾ। ਇਸ ਅਨੁਸਾਰ ਵਿਦਿਆਰਥੀਆਂ ਦਾ ਰਾਜ ਪੁਰਸਕਾਰ ਦੇ ਬੈਜਾ ਲਈ ਟੈਸਟ ਵੀ ਲਿਆ ਗਿਆ ਤੇ ਅੱਗਿਓਂ ਵਿਦਿਆਰਥੀ ਰਾਸ਼ਟਰਪਤੀ ਅਵਾਰਡ ਦੀਆਂ ਤਿਆਰੀਆਂ ਕਰਨਗੇ। ਸੰਸਥਾ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਸੇਖੋ ਜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਕਿਹਾ ਕਿ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਸਿਰਫ ਅਕਾਦਮਿਕ ਵਿੱਚ ਹੀ ਨਹੀਂ ਸਗੋਂ ਸਹਿ-ਅਕਾਦਮਿਕ ਗਤੀਵਿਧੀਆਂ ਅਤੇ ਹੋਰ ਵੀ ਰਾਸ਼ਟਰੀ ਪੱਧਰ ਦੇ ਕੈਂਪਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। ਉਹਨਾਂ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸੰਸਥਾ ਦੇ ਵਿਦਿਆਰਥੀ ਸਮੁੱਚੇ ਸਟਾਫ ਦੀ ਯੋਗ ਅਗਵਾਈ ਹੇਠ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੇ ਹਨ।
Leave a Comment
Your email address will not be published. Required fields are marked with *