ਰੂਪਨਗਰ 9 ਜੂਨ (ਨਿਰਮਲ ਸਿੰਘ ਧਾਲੀਵਾਲ/ਵਰਲਡ ਪੰਜਾਬੀ ਟਾਈਮਜ਼)
ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਕਲਗ਼ੀਧਰ ਕੰਨਿਆਂ ਪਾਠਸ਼ਾਲਾ ਰੂਪਨਗਰ ਵਿਖੇ ਬੀਬਾ ਯਤਿੰਦਰ ਕੌਰ ਮਾਹਲ ਜੀ ਦੀ ਪ੍ਰਧਾਨਗੀ ਹੇਠ ਹੋਈ ।
ਟਰੱਸਟ ਵੱਲੋੰ ਇੱਕ ਖ਼ਾਸ ਸਾਹਿਤ ਸਿਰਜਣਾਂ ਪ੍ਰਕਿਰਿਆ ਵਰਕਸ਼ਾਪ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਰਿਟ: ਪ੍ਰਿੰਸੀਪਲ ਸ: ਜਲੌਰ ਸਿੰਘ ਖੀਵਾ ਜੀ ਨੇ ਸਾਹਿਤਕ, ਕਵੀਤਾ, ਨਾਵਲ, ਕਹਾਣੀ ਆਦਿ ਬਾਰੇ ਵੱਖ-ਵੱਖ ਵਿਧਾਵਾਂ ਤੇ ਪਹਿਲੂਆਂ ਬਾਰੇ ਆਪਣੇ ਸ਼ਬਦ-ਖੋਜ, ਦ੍ਰਿਸ਼ਟੀਕੋਣ ਦੇ ਮਹਾਨ ਤਜ਼ਰਬੇ ਦੇ ਅਨੁਸਾਰ ਗਿਆਨ ਵਰਧਕ ਜਾਣਕਾਰੀ ਸਾਂਝੀ ਕੀਤੀ। ਟਰੱਸਟ ਵੱਲੋੰ ਜਲੌਰ ਸਿੰਘ ਖੀਵਾ ਜੀ ਦਾ ਯਾਦਗਾਰੀ ਚਿੰਨ੍ਹ ਤੇ ਲੋਈ ਭੇੰਟ ਕਰਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਬਾਅਦ ਵਿੱਚ ਯਤਿੰਦਰ ਕੌਰ ਮਾਹਲ ਜੀ ਨੇ ਰੁੱਖ਼ ਲਗਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਆਪਣਾਂ ਯੋਗਦਾਨ ਪਾਉਣ ਲਈ ਕਿਹਾ ਤੇ ਧਰਤੀ ਤੋੰ ਜਲ ਸਤੱਰ ਘਟਣ ਕਰਕੇ ਚਿੰਤਾ ਪ੍ਰਗਟਾਈ ਤੇ ਪਾਣੀ ਬਚਾਉਣ ਲਈ ਵੀ ਜ਼ੋਰ ਦਿੱਤਾ। ਈਸ਼ਰ ਸਿੰਘ ਥਲ਼ੀ, ਮਨਦੀਪ ਰਿੰਪੀ, ਅਮਰਜੀਤ ਕੌਰ ਮੋਰਿੰਡਾ, ਕੁਲਵਿੰਦਰ ਸਿੰਘ ਖੈਰਾਬਾਦ, ਨਿਰਮਲ ਸਿੰਘ ਅਧਰੇੜਾ, ਮਨਿੰਦਰ ਸਿੰਘ ਸਾਹਨੀ, ਜਸਵੰਤ ਸਿੰਘ, ਮਹਿੰਦਰ ਸਿੰਘ ਭਲਿਆਣ, ਸੁਰਜੀਤ ਸਿੰਘ ਜੀਤ ਮੋਰਿੰਡਾ, ਹਰਦੀਪ ਸਿੰਘ ਗਿੱਲ, ਪ੍ਰਮਿੰਦਰ ਕੌਰ ਪੰਡੋਲ ਸਾਰੇ ਹੀ ਪਹੁੰਚੇ ਹੋਏ ਸਾਰੇ ਸਾਹਿਤਕਾਰਾਂ ਤੇ ਕਵੀਆਂ ਨੇ ਅਪਣੀਆਂ-ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਜੀ ਵੱਲੋੰ ਨਿਭਾਈ ਗਈ ਅੰਤ ਵਿੱਚ ਸਭਾ ਦੇ ਪ੍ਰਧਾਨ ਯਤਿੰਦਰ ਕੌਰ ਮਾਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *