ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਰਹੇਗਾ ਜਾਰੀ : ਕਾਹਨ ਸਿੰਘ ਵਾਲਾ
ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪੀਏਸੀ ਮੈਂਬਰ ਅਤੇ ਮੁੱਖ ਬੁਲਾਰੇ ਅਤੇ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਦੇ ਮੈਂਬਰ ਅਤੇ ਅਵਾਜ਼ ਏ ਪੰਜਾਬ ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਦੀ ਸੇਵਾਦਾਰੀ ਹੇਠ ਬਰਗਾੜੀ ਵਿਖੇ 24 ਮੈਂਬਰੀ ਜੱਥੇ ਨੇ 40ਵੀਂ ਗਿਰਫ਼ਤਾਰੀ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਬਾਕੀ ਰਹਿੰਦੇ ਸਿਰਸੇ ਵਾਲਾ ਸੌਦਾ ਸਾਧ ਰਾਮ ਰਹੀਮ, ਪ੍ਰਦੀਪ ਬਰੇਟਾ, ਹਰਸ਼ ਧੂਰੀ ਅਤੇ ਆਦਿ ਨੂੰ ਬੇਅਦਬੀਆਂ ਕਰਵਾਉਣ ਵਾਲੇ ਸੁਖਬੀਰ ਬਾਦਲ, ਬਲਵਿੰਦਰ ਭੂੰਦੜ, ਦਲਜੀਤ ਚੀਮਾ ਅਤੇ ਬਾਦਲ ਜੁੰਡਲੀ ਨੂੰ ਅਤੇ ਦੋਸ਼ੀਆਂ ਨੂੰ ਬਚਾਉਣ ਵਾਲੇ ਕੈਪਟਨ ਅਮਰਿੰਦਰ ਨੂੰ ਗਿ੍ਰਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰ ਸੁਮੇਧ ਸੈਣੀ ਨੂੰ ਸਜ਼ਾ ਦਿੱਤੀ ਜਾਵੇ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਨੇ ਕਿਹਾ ਕਿ ਇਹ ਵੀ ਵਰਨਣਯੋਗ ਗੱਲ ਹੈ ਕਿ ਜਦੋਂ ਅਕਾਲ ਪੁਰਖ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤਾਂ ਚੰਨੀ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਆਪਣੇ ਦਿੱਲੀ ਵਾਲੇ ਆਕਿਆਂ ਦੇ ਇਸ਼ਾਰੇ ਤੇ ਚੱਲ ਕੇ ਸੰਗਤ ਨਾਲ ਕੀਤੇ ਵਾਅਦਿਆਂ ਨੂੰ ਛੱਡ ਦਿੱਤਾ ਜੋ ਚੰਨੀ ਸਾਬ ਕੋਟਕਪੂਰੇ ਦੀ ਧਰਤੀ ਤੇ ਆ ਕੇ ਸੰਗਤ ਦੇ ਵਿੱਚ ਖੜ ਕੇ ਆਪ ਮੰਨ ਕੇ ਗਏ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਸਿਰਸਾ ਸਾਧ ਤੇ ਉਸ ਦੇ ਚੇਲੇ ਅਤੇ ਬੇਅਦਬੀਆਂ ਕਰਵਾਉਣ ਵਾਲੇ ਬਾਦਲਾਂ ਦੇ ਘਰਾਂ ਵੱਲ ਪੈੜਾਂ ਜਾਂਦੀਆਂ ਹਨ ਅਤੇ ਸਿੱਖ ਨੌਜਵਾਨਾਂ ਦੇ ਕੀਤੇ ਕਤਲ ਉਹ ਵੀ ਬਾਦਲਾਂ ਦੇ ਘਰਾਂ ਵੱਲ ਪੈੜਾਂ ਜਾਂਦੀਆਂ ਹਨ ਇਹ ਸਾਰਾ ਕੁੱਝ ਆਪ ਸੰਗਤ ਵਿੱਚ ਬਿਆਨ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਮੁਨਕਰ ਹੋ ਗਏ ਜੇਕਰ ਉਸ ਸਮੇਂ ਚੰਨੀ ਇਹਨਾਂ ਦੋਸ਼ੀਆਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕਰਕੇ ਬਣਦੀ ਸਜ਼ਾ ਦੇ ਦਿੰਦੇ ਤਾਂ ਅੱਜ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਵਾਸੀਆਂ ਨੂੰ ਇਹ ਦਿੰਨ ਨਾਂ ਦੇਖਣੇ ਪੈਂਦੇ। ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲ ਜਾਂਦੀਆਂ ਓਦੋਂ ਤੱਕ ਗਿਰਫ਼ਤਾਰੀਆਂ ਜਾਰੀ ਰਹਿਣਗੀਆਂ। ਆਉਣ ਵਾਲੀ 16 ਸਤੰਬਰ 2026 ਨੂੰ ਸਵੇਰੇ 11 ਵਜੇ ਬਰਗਾੜੀ ਵਿਖੇ ਜੱਥੇ ਸਮੇਤ ਗਿਰਫ਼ਤਾਰੀ ਦਿੱਤੀ ਜਾਵੇਗੀ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਦੀ ਅਗਵਾਈ ਵਿੱਚ ਗਿਰਫਤਾਰੀਆਂ ਦੇਣ ਵਾਲੇ ਜੱਥਾ :- ਸੀਨੀਅਰ ਆਗੂ ਸਰਦਾਰ ਲਖਵੀਰ ਸਿੰਘ ਸੌਟੀਂ, ਸੀਨੀਅਰ ਆਗੂ ਪ੍ਰਗਟ ਸਿੰਘ ਮਖੂ, ਕਸ਼ਮੀਰ ਸਿੰਘ ਨਮਾਦਾ, ਬਾਬਾ ਸਤਨਾਮ ਸਿੰਘ, ਮਾਸਟਰ ਵੀਰ ਸਿੰਘ, ਸਤਨਾਮ ਸਿੰਘ ਮਨਾਵਾਂ, ਅਮ੍ਰਿਤਪਾਲ ਸਿੰਘ ਜਲਾਲ, ਕੇਵਲ ਸਿੰਘ ਜੰਗੀਆਣਾ, ਪਰਮਦੀਪ ਸਿੰਘ ਧਾਲੀਵਾਲ, ਜਸਪਾਲ ਸਿੰਘ ਸਲਾਣਾ, ਲਖਵਿੰਦਰ ਸਿੰਘ ਬੰਟੀ ਸਲਾਣੀ, ਨਵਦੀਪ ਸਿੰਘ ਨਵੀ ਖੰਨਾ, ਕਰਨੈਲ ਸਿੰਘ, ਸਹਿਬਾਜ ਸਿੰਘ, ਬਾਬਾ ਗੁਰਦੇਵ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ, ਜਗਚਾਨਣ ਸਿੰਘ, ਅੰਮ੍ਰਿਤਪਾਲ ਸਿੰਘ,ਅਵਤਾਰ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਸੇਵਕ ਸਿੰਘ ਆਦਿ ਵੀ ਹਾਜਰ ਸਨ।

