ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ /ਵਰਲਡ ਪੰਜਾਬੀ ਟਾਈਮਜ਼)
ਹਰ ਵੇਲੇ ਟੈ੍ਰਫਿਕ ਜਾਮ ਦੀ ਤਰਸਯੋਗ ਹਾਲਤ ਲਈ ਮਸ਼ਹੂਰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਸਕੂਲ ਦੀ ਕੰਧ ਤੋਂ ਚਾਰ ਫੁੱਟ ਅੱਗੇ ਸੜਕ ਵੱਲ ਇਸ਼ਤਿਹਾਰੀ ਬੋਰਡ ਲਾਉਣ ਲਈ ਗਾਰਡਰ ਸੜਕ ਵਿੱਚ ਗੱਡਣ ਤੋਂ ਨਰਾਜ ਲੋਕਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਸਮੇਤ ਐੱਸਡੀਐੱਮ ਅਤੇ ਡੀਐਸਪੀ ਕੋਟਕਪੁੁਰਾ ਨੂੰ ਸ਼ਿਕਾਇਤਾਂ ਭੇਜ ਕੇ ਜਾਣੂ ਕਰਵਾਇਆ ਹੈ ਕਿ ਜਿੱਥੇ ਉਕਤ ਲੋਹੇ ਦੇ ਗਾਰਡਰ ਟੈ੍ਰਫਿਕ ਵਿੱਚ ਅੜਿੱਕਾ ਪੈਦਾ ਕਰਨਗੇ, ਉੱਥੇ ਮਜਦੂਰ ਕਾਰੋਬਾਰੀਆਂ ਲਈ ਸਮੱਸਿਆਵਾਂ ਦਾ ਸਬੱਬ ਬਣਨਗੇ। ਬਲਜਿੰਦਰ ਸਿੰਘ, ਬਿੱਟੂ ਸਿੰਘ, ਨਛੱਤਰ ਸਿੰਘ, ਵਜੀਰ ਸਿੰਘ, ਜਸਪਾਲ ਸਿੰਘ, ਕਮਸ਼ੀਰ ਸਿੰਘ, ਚਰਨ ਸਿੰਘ, ਜੱਗਾ ਸਿੰਘ ਆਦਿਕ ਦੋ ਦਰਜਨ ਦੇ ਕਰੀਬ ਦਸਤਖਤਾਂ ਵਾਲੀਆਂ ਸ਼ਿਕਾਇਤਾਂ ਵਿੱਚ ਉਹਨਾਂ ਆਖਿਆ ਕਿ ਜੁੱਤੀ ਮੁਰੰਮਤ, ਰਿਕਸ਼ਾ ਚਾਲਕ ਅਤੇ ਹੋਰ ਛੋਟੇ ਮੋਟੇ ਕਾਰੋਬਾਰ ਕਰਨ ਵਾਲੇ ਮਜਦੂਰਾਂ ਸਮੇਤ ਧੁੱਪ ਜਾਂ ਬਾਰਿਸ਼ ਤੋਂ ਬਚਾਅ ਲਈ ਸ਼ੈੱਡ ਹੇਠਾਂ ਖੜਨ ਵਾਲੇ ਬੱਸਾਂ ਦਾ ਇੰਤਜਾਰ ਕਰਨ ਵਾਲੇ ਲੋਕਾਂ ਨੇ ਵੀ ਉਕਤ ਲੋਹੇ ਦੇ ਗਾਰਡਰਾਂ ਅਤੇ ਪਾਈਪਾਂ ਦਾ ਵਿਰੋਧ ਕੀਤਾ ਹੈ, ਕਿਉਂਕਿ ਜਿੱਥੇ ਗਰੀਬ ਦੇ ਕਾਰੋਬਾਰ ਨੂੰ ਢਾਹ ਲੱਗੇਗੀ, ਉੱਥੇ ਟੈ੍ਰਫਿਕ ਸਮੱਸਿਆ ਵੀ ਪੈਦਾ ਹੋਵੇਗੀ। ਉਹਨਾਂ ਆਖਿਆ ਕਿ ਜੇਕਰ ਉਕਤ ਲੋਹੇ ਦੇ ਗਾਰਡਰ ਅਤੇ ਪਾਈਪਾਂ ਗੱਡਣ ਤੋਂ ਰੋਕਿਆ ਗਿਆ ਤਾਂ ਉਸ ਨੇ ਅੱਗੋਂ ਜਾਨੀ ਮਾਲੀ ਨੁਕਸਾਨ ਦੀਆਂ ਧਮਕੀਆਂ ਦੇ ਦਿੱਤੀਆਂ। ਜਤਿੰਦਰ ਸਿੰਘ ਚੋਪੜਾ ਡੀਐੱਸਪੀ ਕੋਟਕਪੂਰਾ ਨੇ ਆਖਿਆ ਕਿ ਟੈ੍ਰਫਿਕ ਵਿੱਚ ਅੜਿੱਕਾ ਪੈਦਾ ਕਰਨ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ।
Leave a Comment
Your email address will not be published. Required fields are marked with *