ਮਾਨ ਸਰਕਾਰ ਨੇ 2 ਨਵੰਬਰ ਤੱਕ ਬਿਨਾਂ ਐਨਉਸੀ ਤੋਂ ਰਜਿਸਟਰੀਆਂ ਖੋਲ ਕੇ ਮੱਧਵਰਗੀ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ : ਕੰਮੇਆਣਾ
ਆਖਿਆ! ਪਲਾਟਾਂ ਦੀਆਂ ਰਜਿਸਟਰੀਆਂ ਹੋਣ ਨਾਲ ਸਰਕਾਰ ਦਾ ਮਾਲੀਆ ਵਧੇਗਾ
ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ‘ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ 2024 ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਅਤੇ ਹੁਣ 2 ਨਵੰਬਰ ਤੱਕ 500 ਗਜ ਤੱਕ ਦੇ ਪਲਾਟਾਂ ਦੀ ਰਜਿਸਟਰੀ ਬਿਨਾਂ ਐਨਉਸੀ ਤੋਂ ਕਰਵਾਈ ਜਾ ਸਕਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਪ੍ਰਾਪਰਟੀ ਡੀਲਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਮਕਾਨ ਬਣਾਉਣ ਲਈ ਲੋਕਾਂ ਵਲੋਂ ਖਰੀਦੇ ਪਲਾਟਾਂ ਦੀ ਰਜਿਸਟਰੀਆਂ ਐਨਉਸੀ ਨਾ ਮਿਲਣ ਕਰਕੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਾਟ ਮਾਲਕਾਂ ਨੂੰ ਰਾਹਤ ਦਿੰਦਿਆਂ 31 ਜੁਲਾਈ ਤੋਂ ਪਹਿਲਾਂ ਹੋਏ ਪਲਾਟਾਂ ਦੇ ਸੌਦੇ ਦੇ ਕਾਨੂੰਨੀ ਡਾਕੂਮੈਂਟ ਦਿਖਾ ਕੇ ਬਿਨਾਂ ਐਨਉਸੀ ਤੋਂ ਰਜਿਸਟਰੀਆਂ ਕਰਾਉਣ ਲਈ ਬਿੱਲ ਪਾਸ ਕਰਕੇ ਮਕਾਨ ਬਣਾਉਣ ਵਾਲਿਆਂ ਨੂੰ ਬਹੁਤ ਵੱਡੀ ਸੋਗਾਤ ਦਿੱਤੀ ਹੈ। ਉਹਨਾਂ ਦੱਸਿਆ ਕਿ ਬਿਨਾਂ ਐਨਉਸੀ ਦੇ ਰਜਿਸਟਰੀਆਂ ਹੋਣ ਨਾਲ ਛੋਟੇ ਪਲਾਟ ਮਾਲਕਾਂ ਨੂੰ ਮਕਾਨ ਬਣਾਉਣਾ ਸੌਖਾ ਹੋ ਗਿਆ, ੳੱੁਥੇ ਹੀ ਉਨਾਂ ਨੂੰ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਲੈਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਸੰਦੀਪ ਸਿੰਘ ਕੰਮੇਆਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ’ਤੇ ਧੰਧਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਕੀਤੇ ਫੈਸਲੇ ਨਾਲ ਜਿੱਥੇ ਸਰਕਾਰ ਦਾ ਮਾਲੀਆ ਵਧੇਗਾ, ਉਥੇ ਹੀ ਨਵੇਂ ਮਕਾਨ ਬਣਨ ਨਾਲ ਰੋਜਗਾਰ ਦੇ ਸਾਧਨ ਵੀ ਵਧਣਗੇ।