ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਦੀ ਮੈਂਬਰਪਿਸ਼ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ, ਉਸ ਸਬੰਧੀ ਇਕ ਮੀਟਿੰਗ ਕੋਟਕਪੂਰਾ ਵਿਖੇ ਕੀਤੀ ਗਈ, ਜਿਸ ਵਿੱਚ ਵਿਧਾਨ ਸਭਾ ਦੇ ਇੰਚਾਰਜ ਆਨੰਦ ਕੁਮਾਰ ਅਤੇ ਜਿਲਾ ਇੰਚਾਰਜ ਪ੍ਰਦੀਪ ਟੋਨੀ, ਸਟੇਟ ਕਾਰਜਕਾਰਨੀ ਮੈਂਬਰ ਪ੍ਰਦੀਪ ਸ਼ਰਮਾਂ ਵਿਸ਼ੇਸ਼ ਤੌਰ ’ਤੇ ਪਹੰੁਚੇ। ਇਸ ਮੌਕੇ ਸੰਦੀਪ ਕੁਮਾਰ ਨੇ ਇਸ ਅਭਿਆਨ ਦੇ ਬਾਰੇ ਇਕੱਠੇ ਹੋਏ ਸਾਰੇ ਭਾਜਪਾ ਆਗੂਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਵਿਧਾਨ ਸਭਾ ਦੇ ਤਿੰਨ ਮੰਡਲ ਕੋਟਕਪੂਰਾ ਮੰਡਲ, ਖਾਰਾ ਮੰਡਲ, ਸੰਧਵਾਂ ਮੰਡਲ, ਪ੍ਰਧਾਨ ਕਿ੍ਰਸ਼ਨ ਨਾਰੰਗ, ਪ੍ਰਧਾਨ ਪਵਨ ਸ਼ਰਮਾਂ, ਪ੍ਰਧਾਨ ਸ਼ਮਸ਼ੇਰ ਸਿੰਘ ਪੰਨੂ ਨੇ ਆਪਣੀ ਟੀਮ ਸਮੇਤ ਹਾਜ਼ਰੀ ਲਵਾਈ। ਇਸ ਮੌਕੇ ਰਾਜਨ ਨਾਰੰਗ ਜਿਲਾ ਮੀਤ ਪ੍ਰਧਾਨ, ਮਨਜੀਤ ਨੇਗੀ, ਸੋਨੂੰ ਸਿੰਗਲਾ, ਰਵਿੰਦਰ ਨਰੂਲਾ, ਰਜੇਸ਼ ਕਾਂਸਲ, ਰਾਮ ਅਵਤਾਰ, ਗਗਨ ਪੰਡਿਤ, ਪੰਮਾ ਜੀ, ਬਿਰਲਾ ਜੀ, ਰਵਿੰਦਰ ਰਾਜੂ, ਜਗਦੀਪ ਸਿੰਘ, ਕੁਲਦਪ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।