ਆਖਿਆ! ਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪੂਰਨ ਭਰੋਸਾ
ਕੋਟਕਪੂਰਾ, 5 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਹੋਈ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾ ’ਚੋਂ ਚਾਰ ਰਾਜਾਂ ਦੇ ਐਲਾਨੇ ਨਤੀਜਿਆਂ ਮੁਤਾਬਿਕ ਤਿੰਨ ਰਾਜਾਂ ’ਚ ਭਾਰਤੀ ਜਨਤਾ ਪਾਰਟੀ ਵਲੋਂ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਭਾਜਪਾ ਦੇ ਜ਼ਿਲਾ ਮਹਾਂਮੰਤਰੀ ਰਾਜਨ ਨਾਰੰਗ ਨੇ ਪ੍ਰਧਾਨ ਮੰਤਰੀ ਮਨਿੰਦਰ ਮੋਦੀ, ਅਮਿਤ ਸ਼ਾਹ ਸਮੇਤ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਵੱਡੀ ਮਹਾਂ ਜਿੱਤ ’ਤੇ ਜਿੱਥੇ ਦੇਸ਼ ਵਿੱਚ ਭਾਜਪਾ ਲਈ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਅਗਾਮੀ 2024 ਦੀਆਂ ਲੋਕ ਸਭਾ ਚੋਣਾ ਵਿੱਚ ਵੀ ਮੁੜ ਤੋਂ ਦੁਬਾਰਾ ਭਾਜਪਾ ਸਰਕਾਰ ਬਣਨ ’ਤੇ ਮੋਹਰ ਲੱਗੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹੀ ਭਰੋਸਾ ਹੈ, ਲੋਕ ਨਿਵਾਸ਼ ਅਤੇ ਵਿਕਾਸ ਕਰਨ ਵਾਲਿਆਂ ਵਿੱਚ ਭਲੀਭਾਂਤ ਫਰਕ ਕਰਨਾ ਸਿੱਖ ਗਏ ਹਨ। ਉਹਨਾਂ ਇਸ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਲੋਕ ਸਭਾ ਚੋਣਾਂ ਲਈ ਸ਼ੁਭ ਸੰਕੇਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਦੇਸ਼ ਦਾ ਭਲਾ ਕੋਈ ਪਾਰਟੀ ਕਰ ਸਕਦੀ ਹੈ ਤਾਂ ਉਹ ਸਿਰਫ਼ ਭਾਜਪਾ ਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਏ ਇਸ ਸੈਮੀਫ਼ਾਈਨਲ ਵਿਚ ਸ਼ਾਨਦਾਰ ਜਿੱਤ ਭਾਜਪਾ ਦੇ ਹਿੱਸੇ ਆਈ ਹੈ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਭਾਜਪਾ ਖਰੀ ਉਤਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਸੂਬਿਆਂ ’ਚ ਭਾਜਪਾ ਦੀ ਹੋਈ ਇਤਿਹਾਸਕ ਜਿੱਤ ਨੇ ਸਾਰਿਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ ਤੇ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਦਿੱਤੀ ਚੰਗੀ ਸਰਕਾਰ ਤੇ ਸਾਫ਼ ਪ੍ਰਸ਼ਾਸਨ ਨੂੰ ਲੋਕਾਂ ਨੇ ਸਵੀਕਾਰ ਕੀਤਾ ਹੈ। ਰਾਜਨ ਨਾਰੰਗ ਨੇ ਅੱਗੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਚੋਣ ਵਾਲੇ ਸੂਬਿਆਂ ’ਚ ਜਾ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਰੱਜ ਕੇ ਕੂੜ ਪ੍ਰਚਾਰ ਕੀਤਾ ਗਿਆ ਪਰ ਲੋਕਾਂ ਨੇ ਸਹੀ ਫ਼ੈਸਲਾ ਲੈਂਦਿਆਂ ਭਾਰੀ ਬਹੁਮਤ ਨਾਲ ਸਰਕਾਰਾਂ ਬਣਾਉਣ ਦਾ ਫ਼ਤਵਾ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਇਲਾਵਾ ਛੱਤੀਸਗੜ੍ਹ ’ਚ ਦਿੱਤਾ ਹੈ। ਉਨ੍ਹਾਂ ਪਣੌਤੀ ਮਾਮਲੇ ਉਪਰ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਸ਼੍ਰੀ ਰਾਹੁਲ ਗਾਂਧੀ ਨੇ ਰਾਜਸਥਾਨ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪਣੌਤੀ ਦੱਸਿਆ ਸੀ ਪਰ ਰਾਜਸਥਾਨ ਦੇ ਲੋਕਾਂ ਨੇ ਭਾਜਪਾ ਨੂੰ ਭਾਰੀ ਬਹੁਮਤ ਦੇ ਵੋਟਾਂ ਦੇ ਕੇ ਰਾਹੁਲ ਗਾਂਧੀ ਨੂੰ ਪਣੌਤੀ ਸਾਬਤ ਕਰ ਦਿੱਤਾ ਹੈ।