ਸਰੀ ਕਨੇਡਾ 31 ਦਸੰਬਰ (ਵਰਲਡ ਪੰਜਾਬੀ ਟਾਈਮਜ)
ਭਾਰਤ ਨੇ ਕੈਨੇਡਾ ਵਿਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਦੂਤਾਵਾਸ ਨੋਵਾ ਸਕੋਸ਼ੀਆ ਖੇਤਰ ਲਈ ਮਿਸੀਸਾਗਾ ਅਤੇ ਹੈਲੀਫੈਕਸ ਵਿਚ ਖੋਲ੍ਹੇ ਜਾਣਗੇ। ਨਵੇਂ ਦੂਤਾਵਾਸ 1 ਜਨਵਰੀ 2024 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਲਈ ਸਾਲ 2023 ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ। ਕੈਨੇਡਾ ‘ਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਤਣਾਅ ਦੀਆ ਕਈ ਖਬਰਾ ਰਹੀਆ ਹਨ। ਇਸ ਕੌਂਸਲੇਟ ਵਿਚ ਪਾਸਪੋਰਟ ਤੋਂ ਲੈ ਕੇ OCI ਤੱਕ ਸਾਰੀਆਂ ਸਹੂਲਤਾਂ ਇਨ੍ਹਾਂ ਕੇਂਦਰਾਂ ‘ਤੇ ਉਪਲਬਧ ਹੋਣਗੀਆਂ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।