ਫ਼ਰੀਦਕੋਟ, 27 ਜੂਨ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ 29 ਜੂਨ ਨੂੰ ਕਵੀ ਦਰਬਾਰ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸਵੇਰੇ 10:00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ ਨੇ ਦੱਸਿਆ ਕਿ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਕਵੀ ਦਰਬਾਰ ਪੰਜਾਬ ਦੇ ਨਾਮ ਸ਼ਾਇਰ ਵਿਜੇ ਵਿਵੇਕ, ਪ੍ਰੋ.ਰਾਜੇਸ਼ ਮੋਹਨ, ਜਗੀਰ ਸੱਧਰ,ਡਾ.ਦਵਿੰਦਰ ਸੈਫ਼ੀ, ਮਨ ਮਾਨ,ਕੁਲਵਿੰਦਰ ਵਿਰਕ,ਮਨਜਿੰਦਰ ਗੋਲ੍ਹੀ,ਸਚਦੇਵ ਗਿੱਲ,ਪ੍ਰੀਤ ਭਗਵਾਨ,ਰਾਜਬੀਰ ਮੱਤਾ,ਸਤਨਾਮ ਸਾਦਿਕ,ਕੁਲਦੀਪ ਕੰਡਿਆਰਾ,ਧਰਮ ਪ੍ਰਵਾਨਾ,ਹਰਦੀਪ ਸ਼ਿਰਾਜ਼ੀ,ਗੁਰਪਿਆਰ ਹਰੀ ਨੌਂ, ਵਰਿੰਦਰ ਔਲਖ,ਬੀਰਇੰਦਰ ਸਰਾਂ,ਸ਼ਿਵਨਾਥ ਦਰਦੀ, ਭੁਪਿੰਦਰ ਪਰਵਾਜ਼,ਜਗਦੀਪ ਹਸਰਤ ਅਤੇ ਕੁਮਾਰ ਜਗਦੇਵ ਸਿੰਘ ਬਰਾੜ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕਰਨਗੇ। ਇਸ ਮੋਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਸ ਹਰਜੀਤ ਸਿੰਘ ਆਈ.ਪੀ.ਐਸ.ਹੋਣਗੇ। ਸਮਾਗਮ ਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਸਾਧੂ ਸਿੰਘ ਕਰਨਗੇ। ਵਿਸ਼ੇਸ਼ ਮਹਿਮਾਨਾਂ ਵਜੋਂ ਮੀਡੀਆ ਅਫ਼ਸਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਨਿੰਦਰ ਘੁਗਿਆਣਵੀ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਸੂਰੀ ਹੋਣਗੇ। ਇਸ ਕਵੀ ਦਰਬਾਰ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਕਰਨਗੇ।
Leave a Comment
Your email address will not be published. Required fields are marked with *